ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
ਸੇਵਾ ਸਾਲ 2008 ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਵਿਸ਼ਾ ਹੈ “ਅਸੀਂ ਮਿੱਟੀ ਹਾਂ ਤੇ ਯਹੋਵਾਹ ਸਾਡਾ ਘੁਮਿਆਰ।” (ਯਸਾ. 64:8) ਇਸ ਸੰਮੇਲਨ ਵਿਚ ਸਾਨੂੰ ਬਾਈਬਲ ਵਿੱਚੋਂ ਵਧੀਆ ਗੱਲਾਂ ਦੱਸੀਆਂ ਜਾਣਗੀਆਂ ਜੋ ਮਹਾਨ ਘੁਮਿਆਰ ਯਹੋਵਾਹ ਦੀ ਬੁੱਧੀ, ਨਿਆਂ, ਤਾਕਤ ਤੇ ਪ੍ਰੇਮ ਦੀ ਹੋਰ ਜ਼ਿਆਦਾ ਕਦਰ ਕਰਨ ਵਿਚ ਸਾਡੀ ਮਦਦ ਕਰਨਗੀਆਂ।
ਸਰਕਟ ਨਿਗਾਹਬਾਨ ਦੇ ਭਾਸ਼ਣ “ਸੇਵਕਾਈ ਵਿਚ ਆਦਰਯੋਗ ਭਾਂਡੇ ਸਾਬਤ ਹੋਵੋ” ਵਿਚ ਦੱਸਿਆ ਜਾਵੇਗਾ ਕਿ ਕਿਵੇਂ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਸੱਚਾਈ ਸਿੱਖ ਕੇ ਅੱਗੋਂ ਦੂਸਰਿਆਂ ਨੂੰ ਦੱਸ ਰਹੇ ਹਨ। “ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਡੀ ਰਾਖੀ ਹੁੰਦੀ ਹੈ” ਨਾਮਕ ਭਾਸ਼ਣ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਉੱਚੇ-ਸੁੱਚੇ ਅਸੂਲਾਂ ਉੱਤੇ ਵਿਚਾਰ ਕਰਨ ਨਾਲ ਅਸੀਂ ਕਿਵੇਂ ਸੁਰੱਖਿਅਤ ਰਹਿੰਦੇ ਹਾਂ। ਮਹਿਮਾਨ ਭਾਸ਼ਣਕਾਰ ਇਨ੍ਹਾਂ ਵਿਸ਼ਿਆਂ ਤੇ ਗੱਲ ਕਰੇਗਾ: “‘ਇਸ ਜੁੱਗ ਦੇ ਰੂਪ ਜੇਹੇ’ ਨਹੀਂ” ਅਤੇ “ਮਹਾਨ ਘੁਮਿਆਰ ਦੇ ਹੱਥਾਂ ਵਿਚ ਨਰਮ ਮਿੱਟੀ ਜਿਹੇ ਹੋਵੋ।” ਮਾਤਾ-ਪਿਤਾ ਅਤੇ ਬੱਚਿਆਂ ਨੂੰ ਖ਼ਾਸਕਰ ਦੋ ਭਾਸ਼ਣਾਂ ਤੋਂ ਬਹੁਤ ਹੌਸਲਾ ਮਿਲੇਗਾ ਜਿਨ੍ਹਾਂ ਦੇ ਵਿਸ਼ੇ ਹਨ: “ਯਹੋਵਾਹ ਦੇ ਕੰਮ ਆਉਂਦੇ ਬੱਚੇ” ਅਤੇ “ਬੱਚਿਆਂ ਨੂੰ ਢਾਲ਼ਣ ਵਿਚ ਮਾਪਿਆਂ ਦੀ ਅਹਿਮ ਭੂਮਿਕਾ।” ਪ੍ਰਦਰਸ਼ਨਾਂ ਅਤੇ ਇੰਟਰਵਿਊਆਂ ਤੋਂ ਅਸੀਂ ਸਿੱਖਾਂਗੇ ਕਿ ਸਾਡੇ ਭੈਣ-ਭਰਾ ਕਿੰਨੀ ਸਫ਼ਲਤਾ ਨਾਲ ਸੇਵਕਾਈ ਕਰ ਰਹੇ ਹਨ। ਜੋ ਲੋਕ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਛੇਤੀ ਪ੍ਰਧਾਨ ਨਿਗਾਹਬਾਨ ਨੂੰ ਆਪਣੀ ਇੱਛਾ ਦੱਸਣੀ ਚਾਹੀਦੀ ਹੈ। ਪਹਿਰਾਬੁਰਜ ਦਾ ਉਹ ਅੰਕ ਆਪਣੇ ਨਾਲ ਲਿਆਉਣਾ ਨਾ ਭੁੱਲਿਓ ਜਿਸ ਵਿਚ ਸੰਮੇਲਨ ਵਾਲੇ ਹਫ਼ਤੇ ਪੜ੍ਹਿਆ ਜਾਣ ਵਾਲਾ ਅਧਿਐਨ ਲੇਖ ਹੈ।
ਸਾਡਾ ਮਹਾਨ ਘੁਮਿਆਰ ਜੋ ਕੁਝ ਕਰਨ ਬਾਰੇ ਸੋਚਦਾ ਹੈ, ਉਹ ਕਰ ਕੇ ਦਿਖਾਉਂਦਾ ਹੈ। ਪਰ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਦੇ ਹੱਥੋਂ ਢਲ਼ਣ ਲਈ ਤਿਆਰ ਹਾਂ ਜਾਂ ਨਹੀਂ। ਜੇ ਅਸੀਂ ਯਹੋਵਾਹ ਦੇ ਮਕਸਦ ਅਨੁਸਾਰ ਕੰਮ ਕਰਾਂਗੇ ਤੇ ਉਸ ਦੇ ਅਨੁਸ਼ਾਸਨ ਨੂੰ ਕਬੂਲ ਕਰਾਂਗੇ, ਤਾਂ ਮਹਾਨ ਘੁਮਿਆਰ ਸਾਨੂੰ ਨਰਮ ਮਿੱਟੀ ਵਾਂਗ ਸੋਹਣੇ ਤਰੀਕੇ ਨਾਲ ਢਾਲ਼ ਕੇ ਵਧੀਆ ਭਾਂਡਾ ਬਣਾਵੇਗਾ। ਯਹੋਵਾਹ ਦੀ ਇੱਛਾ ਅਨੁਸਾਰ ਚੱਲ ਕੇ ਅਸੀਂ ਉਸ ਦੀ ਸਰਬਸੱਤਾ ਨੂੰ ਉੱਚਾ ਚੁੱਕਦੇ ਹਾਂ ਅਤੇ ਬਹੁਤ ਸਾਰੀਆਂ ਅਸੀਸਾਂ ਪਾਉਂਦੇ ਹਾਂ।