ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/09 ਸਫ਼ਾ 1
  • ਸਰਲਤਾ ਨਾਲ ਸਿਖਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਰਲਤਾ ਨਾਲ ਸਿਖਾਓ
  • ਸਾਡੀ ਰਾਜ ਸੇਵਕਾਈ—2009
  • ਮਿਲਦੀ-ਜੁਲਦੀ ਜਾਣਕਾਰੀ
  • ਸਿੱਖਿਆ ਦੇਣ ਦੇ ਤਰੀਕੇ ਨੂੰ ਸੁਧਾਰਨ ਦੇ ਤਿੰਨ ਸੁਝਾਅ
    ਸਾਡੀ ਰਾਜ ਸੇਵਕਾਈ—2012
  • ਮਹਾਂ ਗੁਰੂ ਦੀ ਰੀਸ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”
    ‘ਆਓ ਮੇਰੇ ਚੇਲੇ ਬਣੋ’
  • ਸਿਖਾਉਂਦੇ ਸਮੇਂ ਸੂਝ ਅਤੇ ਕਾਇਲ ਕਰਨ ਦੀ ਸ਼ਕਤੀ ਵਰਤੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਸਾਡੀ ਰਾਜ ਸੇਵਕਾਈ—2009
km 5/09 ਸਫ਼ਾ 1

ਸਰਲਤਾ ਨਾਲ ਸਿਖਾਓ

1. ਕਿਹੜੇ ਤਰੀਕੇ ਨਾਲ ਸਿੱਖਿਆ ਦੇਣ ਦੇ ਵਧੀਆ ਨਤੀਜੇ ਨਿਕਲਦੇ ਹਨ?

1 ਲੋਕਾਂ ਨੂੰ ਸਰਲ ਤਰੀਕੇ ਨਾਲ ਸਿਖਾਉਣ ਦੇ ਵਧੀਆ ਨਤੀਜੇ ਨਿਕਲਦੇ ਹਨ। ਅਸੀਂ ਆਪਣੇ ਮਹਾਨ ਗੁਰੂ ਯਿਸੂ ਦੀ ਮਿਸਾਲ ਤੇ ਚੱਲ ਕੇ ਵਧੀਆ “ਸਿੱਖਿਆ” ਦੇਣ ਦੀ ਕਲਾ ਸਿੱਖ ਸਕਦੇ ਹਾਂ।—2 ਤਿਮੋ. 4:2; ਯੂਹੰ. 13:13.

2. ਸਰਲਤਾ ਨਾਲ ਕਿਵੇਂ ਸਿਖਾਇਆ ਜਾ ਸਕਦਾ ਹੈ ਤੇ ਅਜਿਹੀ ਸਿੱਖਿਆ ਕਿੰਨੀ ਕੁ ਅਸਰਦਾਰ ਹੈ?

2 ਸਰਲ ਭਾਸ਼ਾ ਵਰਤੋ: ਪਹਾੜੀ ਉਪਦੇਸ਼ ਵਿਚ ਪਾਈਆਂ ਜਾਂਦੀਆਂ ਅਸਰਦਾਰ ਸੱਚਾਈਆਂ ਯਿਸੂ ਨੇ ਜਿੰਨੇ ਸੌਖੇ ਤਰੀਕੇ ਨਾਲ ਦੱਸੀਆਂ, ਉੱਨੇ ਸੌਖੇ ਤਰੀਕੇ ਨਾਲ ਹੋਰ ਕਿਸੇ ਨੇ ਨਹੀਂ ਦੱਸੀਆਂ। (ਮੱਤੀ 5-7 ਅਧਿਆਇ) ਲੋਕੀ ਯਿਸੂ ਦੇ ‘ਉਪਦੇਸ਼ ਤੋਂ ਹੈਰਾਨ ਹੋਏ’ ਸਨ। ਯਿਸੂ ਨੂੰ ਗਿਰਫ਼ਤਾਰ ਕਰਨ ਆਏ ਸਿਪਾਹੀਆਂ ਨੇ ਵੀ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” (ਮੱਤੀ 7:28, 29; ਯੂਹੰ. 7:46) ਲੋਕਾਂ ਨੂੰ ਸੱਚਾਈ ਬਾਰੇ ਪੂਰੀ ਤਰ੍ਹਾਂ ਯਕੀਨ ਦਿਲਾਉਣ ਲਈ ਸਾਨੂੰ ਨਾ ਤਾਂ ਵੱਡੇ-ਵੱਡੇ ਜਾਂ ਔਖੇ-ਔਖੇ ਲਫ਼ਜ਼ ਤੇ ਨਾ ਹੀ ਲੰਬੀਆਂ-ਚੌੜੀਆਂ ਉਦਾਹਰਣਾਂ ਵਰਤਣ ਦੀ ਲੋੜ ਹੈ। ਸੱਚਾਈ ਸੌਖੇ ਸ਼ਬਦਾਂ ਵਿਚ ਹੀ ਸਮਝਾਈ ਜਾ ਸਕਦੀ ਹੈ।

3. ਕੁਝ ਭੈਣ-ਭਰਾ ਲੋੜੋਂ ਵਧ ਜਾਣਕਾਰੀ ਕਿਉਂ ਦਿੰਦੇ ਹਨ ਤੇ ਅਸੀਂ ਇਵੇਂ ਕਰਨ ਤੋਂ ਕਿੱਦਾਂ ਪਰਹੇਜ਼ ਕਰ ਸਕਦੇ ਹਾਂ?

3 ਕਿੰਨੀ ਜਾਣਕਾਰੀ ਦੇਈਏ: ਯਿਸੂ ਇਹ ਗੱਲ ਧਿਆਨ ਵਿਚ ਰੱਖ ਕੇ ਉਪਦੇਸ਼ ਦਿੰਦਾ ਸੀ ਕਿ ਇਕ ਸਮੇਂ ਤੇ ਲੋਕਾਂ ਨੂੰ ਕਿੰਨੀ ਕੁ ਜਾਣਕਾਰੀ ਦੇਣੀ ਜ਼ਰੂਰੀ ਸੀ। (ਯੂਹੰ. 16:12) ਸਾਨੂੰ ਵੀ ਖ਼ਾਸ ਕਰਕੇ ਆਪਣੇ ਰਿਸ਼ਤੇਦਾਰਾਂ, ਦਿਲਚਸਪੀ ਰੱਖਣ ਵਾਲੇ ਲੋਕਾਂ ਜਾਂ ਬੱਚਿਆਂ ਨੂੰ ਗਵਾਹੀ ਦਿੰਦੇ ਸਮੇਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਹੱਦੋਂ ਵਧ ਜਾਣਕਾਰੀ ਨਹੀਂ ਦੇਣੀ ਚਾਹੀਦੀ ਭਾਵੇਂ ਕਿ ਸਾਨੂੰ ਲੱਗਦਾ ਹੈ ਕਿ ਉਹ ਸਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਹਨ। ਨੇਕ-ਦਿਲ ਲੋਕ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਗਿਆਨ ਲੈਂਦੇ ਰਹਿਣ ਤੋਂ ਪਿੱਛੇ ਨਹੀਂ ਹਟਣਗੇ।—ਯੂਹੰ. 17:3; 1 ਕੁਰਿੰ. 3:6.

4. ਵਾਧੂ ਗੱਲਾਂ ਦੀ ਬਜਾਇ ਮੁੱਖ ਗੱਲਾਂ ਤੇ ਧਿਆਨ ਦੇਣਾ ਕਿਉਂ ਫ਼ਾਇਦੇਮੰਦ ਹੈ?

4 ਮੁੱਖ ਗੱਲਾਂ ʼਤੇ ਧਿਆਨ ਦਿਓ: ਯਿਸੂ ਆਪਣੇ ਉਪਦੇਸ਼ ਵਿਚ ਬੇਲੋੜੀਆਂ ਗੱਲਾਂ ਸ਼ਾਮਲ ਕਰ ਕੇ ਉਸ ਨੂੰ ਸਮਝਣਾ ਔਖਾ ਨਹੀਂ ਬਣਾ ਦਿੰਦਾ ਸੀ। ਜਦੋਂ ਉਸ ਨੇ ਕਿਹਾ ਕਿ “ਓਹ ਸਭ ਜਿਹੜੇ ਕਬਰਾਂ ਵਿੱਚ ਹਨ . . . ਨਿੱਕਲ ਆਉਣਗੇ,” ਉਦੋਂ ਉਸ ਨੇ ਇਹ ਸਮਝਾਉਣਾ ਜ਼ਰੂਰੀ ਨਹੀਂ ਸਮਝਿਆ ਕਿ ਜੀ ਉੱਠਣ ਵਾਲੇ ਕਿਨ੍ਹਾਂ ਲੋਕਾਂ ਨੂੰ ਸਜ਼ਾ ਜਾਂ ਜ਼ਿੰਦਗੀ ਮਿਲੇਗੀ। (ਯੂਹੰ. 5:28, 29) ਬਾਈਬਲ ਸਟੱਡੀਆਂ ਕਰਾਉਂਦੇ ਸਮੇਂ ਸਾਨੂੰ ਮੁੱਖ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਵਾਧੂ ਗੱਲਾਂ ਨਹੀਂ ਸ਼ਾਮਲ ਕਰਨੀਆਂ ਚਾਹੀਦੀਆਂ।

5. ਸਰਲ ਤਰੀਕੇ ਨਾਲ ਸਿਖਾਉਣ ਦੇ ਕੀ ਫਲ ਮਿਲ ਸਕਦੇ ਹਨ?

5 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਜ਼ਰੂਰੀ ਗੱਲਾਂ ਸਰਲ ਤਰੀਕੇ ਨਾਲ ਸਿਖਾਈਆਂ ਹਨ! (ਮੱਤੀ 11:25) ਆਓ ਆਪਾਂ ਸਰਲ ਤਰੀਕੇ ਨਾਲ ਸਿੱਖਿਆ ਦੇ ਕੇ ਪ੍ਰਚਾਰ ਦੇ ਕੰਮ ਵਿਚ ਵਧੀਆ ਫਲ ਪਾਈਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ