ਕੀ ਤੁਸੀਂ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ?
1. ਪ੍ਰਚਾਰ ਦੇ ਕੰਮ ਵਾਸਤੇ ਕਿਸ ਦੀ ਸਖ਼ਤ ਜ਼ਰੂਰਤ ਹੈ ਤੇ ਕਿਉਂ?
1 ਰਾਜ ਦੀ ਖ਼ੁਸ਼ ਖ਼ਬਰੀ ਵਿਚ ਬਹੁਤ ਸਾਰੇ ਲੋਕਾਂ ਨੂੰ ਦਿਲਚਸਪੀ ਲੈਂਦਿਆਂ ਦੇਖ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ‘ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰਨ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।’ (ਮੱਤੀ 9:37, 38) ਪ੍ਰਚਾਰ ਕਰਨਾ ਇਸ ਲਈ ਅੱਜ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਵਾਢੀ ਦੇ ਅਖ਼ੀਰਲੇ ਦਿਨਾਂ ਵਿਚ ਰਹਿ ਰਹੇ ਹਾਂ। ਇਸ ਦਾ ਮਤਲਬ ਹੈ ਕਿ ਸਾਨੂੰ ਪ੍ਰਾਰਥਨਾ ਸਹਿਤ ਸੋਚਣਾ ਚਾਹੀਦਾ ਹੈ ਕਿ ਅਸੀਂ ਹੋਰ ਪ੍ਰਚਾਰ ਕਿੱਦਾਂ ਕਰ ਸਕਦੇ ਹਾਂ।—ਯੂਹੰ. 14:13, 14.
2. ਪ੍ਰਚਾਰ ਦੇ ਕੰਮ ਵਿਚ ਹੋਰ ਕਾਮਿਆਂ ਦੀ ਲੋੜ ਪੂਰੀ ਕਰਨ ਲਈ ਕੁਝ ਭੈਣਾਂ-ਭਰਾਵਾਂ ਨੇ ਕੀ ਕੀਤਾ ਹੈ?
2 ਹੋਰ ਪ੍ਰਚਾਰ ਕਰਨ ਦੇ ਤਰੀਕੇ: ਕਈ ਭੈਣ-ਭਰਾ ਯਹੋਵਾਹ ਦੀ ਮਦਦ ਤੇ ਸੇਧ ਨਾਲ ਪਾਇਨੀਅਰਿੰਗ ਕਰਨ ਲੱਗ ਪਏ ਹਨ। (ਜ਼ਬੂ. 26:2, 3; ਫ਼ਿਲਿ. 4:6) ਕੁਝ ਤਾਂ ਸਾਲ ਵਿਚ ਇਕ-ਦੋ ਮਹੀਨਿਆਂ ਲਈ ਔਗਜ਼ੀਲਰੀ ਪਾਇਨੀਅਰਿੰਗ ਕਰਦੇ ਹਨ। ਇਹ ਹੋਰ ਜ਼ਿਆਦਾ ਪ੍ਰਚਾਰ ਕਰਨ ਦਾ ਵਧੀਆ ਤਰੀਕਾ ਹੈ। ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਮਿਲੀ ਖ਼ੁਸ਼ੀ ਦਾ ਨਤੀਜਾ ਇਹ ਹੋਇਆ ਹੈ ਕਿ ਉਨ੍ਹਾਂ ਨੇ ਰੈਗੂਲਰ ਪਾਇਨੀਅਰਿੰਗ ਕਰਨ ਦੀ ਸੋਚੀ।—ਰਸੂ. 20:35.
3. ਜੇ ਤੁਸੀਂ ਪਹਿਲਾਂ ਪਾਇਨੀਅਰਿੰਗ ਕਰਦੇ ਸੀ, ਤਾਂ ਹੁਣ ਤੁਸੀਂ ਕੀ ਕਰਨ ਬਾਰੇ ਸੋਚ ਸਕਦੇ ਹੋ?
3 ਕੀ ਤੁਸੀਂ ਫਿਰ ਤੋਂ ਪਾਇਨੀਅਰਿੰਗ ਕਰ ਸਕਦੇ ਹੋ?: ਜੇ ਤੁਸੀਂ ਪਹਿਲਾਂ ਪਾਇਨੀਅਰਿੰਗ ਕਰਦੇ ਸੀ, ਤਾਂ ਕੋਈ ਸ਼ੱਕ ਨਹੀਂ ਕਿ ਤੁਸੀਂ ਉਸ ਵੇਲੇ ਦੇ ਪਲਾਂ ਨੂੰ ਯਾਦ ਕਰਦੇ ਹੋਵੋਗੇ। ਕੀ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਮੁੜ ਪਾਇਨੀਅਰਿੰਗ ਕਰਨ ਬਾਰੇ ਸੋਚਿਆ ਹੈ? ਸ਼ਾਇਦ ਹੁਣ ਤੁਹਾਡੇ ਉਹ ਹਾਲਾਤ ਨਹੀਂ ਰਹੇ ਜਿਨ੍ਹਾਂ ਕਰਕੇ ਤੁਹਾਨੂੰ ਪਾਇਨੀਅਰਿੰਗ ਛੱਡਣੀ ਪਈ ਸੀ। ਸ਼ਾਇਦ ਇਸ ਕਰਕੇ ਹੁਣ ਤੁਸੀਂ ਫਿਰ ਤੋਂ ਪਾਇਨੀਅਰਿੰਗ ਕਰ ਸਕਦੇ ਹੋ।—1 ਯੂਹੰ. 5:14, 15.
4. ਸਾਡੇ ਸਾਰਿਆਂ ਕੋਲ ਕਿਹੜਾ ਵਧੀਆ ਮੌਕਾ ਹੈ?
4 ਵਾਢੀ ਦਾ ਕੰਮ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਤੇ ਜਲਦੀ ਹੀ ਖ਼ਤਮ ਹੋ ਜਾਵੇਗਾ। (ਯੂਹੰ. 4:35, 36) ਆਓ ਆਪਾਂ ਦੇਖੀਏ ਕਿ ਆਪਣੇ ਰੋਜ਼ਾਨਾਂ ਕੰਮਾਂ-ਕਾਰਾਂ ਵਿਚ ਅਸੀਂ ਕਿੱਦਾਂ ਫੇਰ-ਬਦਲ ਕਰ ਸਕਦੇ ਹਾਂ ਤਾਂਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਹੋਰ ਯੋਗਦਾਨ ਪਾ ਸਕੀਏ। ਜਾਂ ਜੇ ਅਸੀਂ ਹੋਰ ਯੋਗਦਾਨ ਨਹੀਂ ਪਾ ਸਕਦੇ, ਤਾਂ ਕੀ ਅਸੀਂ ਪ੍ਰਚਾਰ ਵਿਚ ਜ਼ਿਆਦਾ ਅਸਰਦਾਰ ਬਣਨ ਦੇ ਤਰੀਕੇ ਭਾਲ ਸਕਦੇ ਹਾਂ? (ਮਰ. 12:41-44) ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਜਿਨ੍ਹਾਂ ਦੇ ਮੌਜੂਦਾ ਹਾਲਾਤ ਠੀਕ ਹਨ ਤੇ ਯਹੋਵਾਹ ਉਨ੍ਹਾਂ ਨੂੰ ਇਸ ਵਧੀਆ ਕੰਮ ਲਈ ਵਰਤ ਸਕਦਾ ਹੈ!—ਜ਼ਬੂ. 110:3.