ਕੀ ਤੁਸੀਂ ਢਿੱਲ-ਮੱਠ ਕਰ ਰਹੇ ਹੋ?
ਕਿਸ ਗੱਲ ਵਿਚ ਢਿੱਲ-ਮੱਠ? ਆਪਣਾ ਲਹੂ ਸੰਬੰਧੀ ਕਾਰਡ (Advance Health Care Directive) ਭਰਨ ਵਿਚ ਜੋ ਕਿ ਬਪਤਿਸਮਾ ਲੈ ਚੁੱਕੇ ਗਵਾਹਾਂ ਲਈ ਤਿਆਰ ਕੀਤਾ ਗਿਆ ਹੈ। “ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ,” ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਤੋਂ ਫ਼ੈਸਲਾ ਕਰ ਕੇ ਲਿਖਤੀ ਰੂਪ ਵਿਚ ਦੱਸ ਦਿਓ ਕਿ ਗੰਭੀਰ ਬੀਮਾਰੀ ਦੀ ਹਾਲਤ ਵਿਚ ਜਾਂ ਐਕਸੀਡੈਂਟ ਹੋਣ ਤੇ ਤੁਸੀਂ ਕਿਹੜਾ ਇਲਾਜ ਕਰਾਉਣਾ ਚਾਹੋਗੇ ਤੇ ਕਿਹੜਾ ਨਹੀਂ। (ਯਾਕੂ. 4:14; ਰਸੂ. 15:28, 29) ਸਾਨੂੰ ਹਰ ਸਾਲ ਇਹ ਕਾਰਡ ਦੁਬਾਰਾ ਭਰਨਾ ਚਾਹੀਦਾ ਹੈ। ਗਵਾਹਾਂ ਦੇ ਜਿਨ੍ਹਾਂ ਬੱਚਿਆਂ ਨੇ ਅਜੇ ਬਪਤਿਸਮਾ ਨਹੀਂ ਲਿਆ, ਉਨ੍ਹਾਂ ਲਈ ਸ਼ਨਾਖਤੀ ਕਾਰਡ (Identity Card) ਭਰਨਾ ਚਾਹੀਦਾ ਹੈ।
ਕੀ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਆਪਣੇ ਵਾਸਤੇ ਅਤੇ ਆਪਣੇ ਬੱਚਿਆਂ ਵਾਸਤੇ ਖ਼ੂਨ ਤੋਂ ਬਿਨਾਂ ਇਲਾਜ ਕਰਾਉਣ ਦੇ ਕਿਹੜੇ ਤਰੀਕੇ ਚਾਹੁੰਦੇ ਹੋ? ਕੀ ਤੁਸੀਂ ਆਪਣਾ ਲਹੂ ਸੰਬੰਧੀ ਕਾਰਡ (Advance Health Care Directive) ਭਰਿਆ ਹੈ? ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ 15 ਜੂਨ 2004 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਮਕ ਲੇਖ ਅਤੇ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤਾ ਲੇਖ “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਨੂੰ ਧਿਆਨ ਨਾਲ ਪੜ੍ਹੋ। ਅਖ਼ੀਰ ਵਿਚ ਇਸ ਗੱਲ ʼਤੇ ਧਿਆਨ ਦਿਓ ਕਿ ਤੁਸੀਂ ਆਪਣੇ ਫ਼ੈਸਲੇ ਆਪਣੇ ਕਾਰਡ ਉੱਤੇ ਸਹੀ-ਸਹੀ ਲਿਖ ਦਿੱਤੇ ਹਨ। ਆਪਣੇ ਰਿਸ਼ਤੇਦਾਰਾਂ ਨੂੰ ਵੀ ਆਪਣੇ ਫ਼ੈਸਲਿਆਂ ਬਾਰੇ ਦੱਸੋ ਜੋ ਸੱਚਾਈ ਵਿਚ ਨਹੀਂ ਹਨ।
ਇਹ ਕਾਰਡ ਘਰ ਹੀ ਭਰਿਆ ਜਾ ਸਕਦਾ ਹੈ, ਪਰ ਦੋ ਗਵਾਹਾਂ ਦੀ ਹਾਜ਼ਰੀ ਤੋਂ ਬਗੈਰ ਇਸ ਤੇ ਨਾ ਤਾਰੀਖ਼ ਲਿਖਣੀ ਤੇ ਨਾ ਹੀ ਦਸਤਖਤ ਕੀਤੇ ਜਾਣੇ ਚਾਹੀਦੇ ਹਨ। ਅਸੀਂ ਹੁਣ ਗਰੁੱਪ ਓਵਰਸੀਅਰ ਜਾਂ ਕਿਸੇ ਹੋਰ ਬਜ਼ੁਰਗ ਦੀ ਮਦਦ ਨਾਲ ਕਿੰਗਡਮ ਹਾਲ ਵਿਚ ਇਵੇਂ ਕਰ ਸਕਦੇ ਹਾਂ। ਜ਼ਰੂਰੀ ਗੱਲ ਇਹ ਹੈ ਕਿ ਦਸਤਖਤ ਅਤੇ ਇਸ ਦਾ ਪ੍ਰਮਾਣ ਓਵੇਂ ਹੀ ਕੀਤਾ ਜਾਵੇ ਜਿਵੇਂ ਕਾਰਡ ਉੱਤੇ ਦੱਸਿਆ ਗਿਆ ਹੈ (ਦੇਖੋ “STATEMENT OF WITNESSES”)। ਸਮੇਂ-ਸਮੇਂ ਤੇ ਗਰੁੱਪ ਓਵਰਸੀਅਰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਦੇਖ ਸਕਦੇ ਹਨ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਤਾਂ ਨਹੀਂ ਜਿਨ੍ਹਾਂ ਨੇ ਅਜੇ ਕਾਰਡ ਨਹੀਂ ਭਰੇ।
ਅੰਗ੍ਰੇਜ਼ੀ ਪੜ੍ਹ ਸਕਣ ਵਾਲੇ ਸਾਰੇ ਭੈਣ-ਭਰਾ Advance Health Care Directive (dpa-E In 11/04) ਕਾਰਡ ਭਰਨਗੇ। ਪਰ ਅੰਗ੍ਰੇਜ਼ੀ ਨਾ ਪੜ੍ਹਨ ਤੇ ਨਾ ਸਮਝ ਸਕਣ ਵਾਲੇ ਭੈਣਾਂ-ਭਰਾਵਾਂ ਲਈ ਇਕ ਦੂਸਰਾ ਕਾਰਡ (dpa-1-E In 11/04) ਤਿਆਰ ਕੀਤਾ ਗਿਆ ਹੈ। ਇਸ ਕਾਰਡ ਵਿਚ ਇਕ ਵਾਧੂ ਸਵਾਲ ਹੈ, ਨੰ. 8, ਜਿੱਥੇ ਉਸ ਵਿਅਕਤੀ ਦਾ ਨਾਂ ਭਰਿਆ ਜਾਵੇਗਾ ਜਿਸ ਨੇ ਕਾਰਡ ਸਾਈਨ ਕਰਨ ਵਾਲੇ ਭੈਣ ਜਾਂ ਭਰਾ ਨੂੰ ਉਸ ਵਿਚਲੀਆਂ ਗੱਲਾਂ ਪੜ੍ਹ ਕੇ ਸਮਝਾਈਆਂ ਸਨ। ਪਬਲੀਸ਼ਰਾਂ ਨੂੰ ਆਪਣਾ ਕਾਰਡ ਨਾਲ ਰੱਖਣਾ ਚਾਹੀਦਾ ਹੈ ਨਾ ਕਿ ਉਸ ਦੀ ਕਾਪੀ।
[ਸਫ਼ਾ 3 ਉੱਤੇ ਕੈਪਸ਼ਨ]
• ਕੀ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਆਪਣੇ ਵਾਸਤੇ ਅਤੇ ਆਪਣੇ ਬੱਚਿਆਂ ਵਾਸਤੇ ਇਲਾਜ ਕਰਾਉਣ ਦੇ ਕਿਹੜੇ ਤਰੀਕੇ ਚਾਹੁੰਦੇ ਹੋ?
• ਜੇ ਕੋਈ ਐਮਰਜੈਂਸੀ ਖੜ੍ਹੀ ਹੋਵੇ, ਕੀ ਤੁਸੀਂ (Advance Health Care Directive) ਕਾਰਡ ਭਰ ਕੇ ਆਪਣੇ ਨਾਲ ਰੱਖਿਆ ਹੋਇਆ ਹੈ?