ਕੀ ਤੁਹਾਡੀ ਅੱਖ ਨਿਸ਼ਾਨੇ ʼਤੇ ਟਿਕੀ ਹੈ?
1. ‘ਨਿਰਮਲ ਅੱਖ’ ਹੋਣ ਦਾ ਕੀ ਮਤਲਬ ਹੈ?
1 ਅਸੀਂ ਆਪਣੀ ਜ਼ਿੰਦਗੀ ਨੂੰ ਆਪਣੀਆਂ ਅੱਖਾਂ ਦੇ ਨਿਸ਼ਾਨੇ ਅਨੁਸਾਰ ਢਾਲ਼ਦੇ ਹਾਂ। ਇਸ ਲਈ ਯਿਸੂ ਦੇ ਇਹ ਸ਼ਬਦ ਕਿੰਨੇ ਢੁਕਵੇਂ ਹਨ: “ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ।” (ਮੱਤੀ 6:22) ਜਦੋਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਸੰਬੰਧ ਵਿਚ ਸਾਡੀ ਅੱਖ “ਨਿਰਮਲ” ਹੁੰਦੀ ਹੈ, ਤਾਂ ਇਹ ਇੱਕੋ ਕੰਮ ਯਾਨੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ʼਤੇ ਟਿਕੀ ਹੁੰਦੀ ਹੈ। ਅਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਾਂ ਅਤੇ ਬੇਲੋੜੀਆਂ ਚੀਜ਼ਾਂ ਜਾਂ ਕੰਮਾਂ-ਕਾਰਾਂ ਨੂੰ ਆਪਣੀ ਸੇਵਕਾਈ ਤੋਂ ਧਿਆਨ ਨਹੀਂ ਹਟਾਉਣ ਦਿੰਦੇ।
2. ਅਸੀਂ ਕਾਹਦੀ ਲਪੇਟ ਵਿਚ ਆ ਸਕਦੇ ਹਾਂ, ਪਰ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
2 ਆਪਣੀ ਜਾਂਚ ਕਰਨ ਦੀ ਲੋੜ: ਅਸੀਂ ਇਸ਼ਤਿਹਾਰੀ ਨਾਅਰਿਆਂ ਦੀ ਲਪੇਟ ਵਿਚ ਆ ਕੇ ਜਾਂ ਦੂਸਰਿਆਂ ਦੀਆਂ ਚੀਜ਼ਾਂ ਵੱਲ ਦੇਖ ਕੇ ਸੋਚਣ ਲੱਗ ਸਕਦੇ ਹਾਂ ਕਿ ਸਾਨੂੰ ਵੀ ਫਲਾਨੀ-ਫਲਾਨੀ ਚੀਜ਼ ਦੀ ਲੋੜ ਹੈ। ਕੋਈ ਵੀ ਕੰਮ ਸਿਰ ਲੈਣ ਜਾਂ ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਜਿਸ ਲਈ ਕਾਫ਼ੀ ਸਮੇਂ, ਪੈਸੇ ਜਾਂ ਮਿਹਨਤ ਦੀ ਲੋੜ ਪਵੇ, ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ‘ਕੀ ਇਸ ਚੀਜ਼ ਨਾਲ ਯਹੋਵਾਹ ਨੂੰ ਮੇਰੀ ਸੇਵਾ ਵਧੇਗੀ ਜਾਂ ਘਟੇਗੀ?’ ਇਸ ਤਰ੍ਹਾਂ ਤੁਸੀਂ “ਖ਼ਰਚ ਦਾ ਲੇਖਾ” ਕਰ ਸਕੋਗੇ। (ਲੂਕਾ 14:28; ਫ਼ਿਲਿ. 1:9-11) ਸਮੇਂ-ਸਮੇਂ ਤੇ ਇਸ ਗੱਲ ʼਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਸਾਦੀ ਕਿਵੇਂ ਕਰ ਸਕਦੇ ਹਾਂ ਤਾਂਕਿ ਅਸੀਂ ਆਪਣੀ ਸੇਵਕਾਈ ਵਧਾ ਸਕੀਏ।—2 ਕੁਰਿੰ. 13:5; ਅਫ਼. 5:10.
3. ਅਸੀਂ ਇਕ ਭੈਣ ਤੋਂ ਕੀ ਸਿੱਖ ਸਕਦੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਸਾਦੀ ਬਣਾਉਣ ਲਈ ਫੇਰ-ਬਦਲ ਕੀਤਾ?
3 ਜਦੋਂ ਇਕ ਭੈਣ ਨੇ ਰੈਗੂਲਰ ਪਾਇਨੀਅਰਿੰਗ ਸ਼ੁਰੂ ਕੀਤੀ, ਤਾਂ ਉਹ ਨਾਲ ਦੀ ਨਾਲ ਫੁੱਲ-ਟਾਈਮ ਨੌਕਰੀ ਵੀ ਕਰਦੀ ਰਹੀ ਭਾਵੇਂ ਕਿ ਉਹ ਪਾਰਟ-ਟਾਈਮ ਕੰਮ ਕਰ ਕੇ ਆਪਣਾ ਗੁਜ਼ਾਰਾ ਕਰ ਸਕਦੀ ਸੀ। ਅਖ਼ੀਰ ਵਿਚ ਉਸ ਨੇ ਇਹ ਸਿੱਟਾ ਕੱਢਿਆ: “ਕੋਈ ਵੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਮੈਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਆਪਣੀ ਖ਼ਾਹਸ਼ਾਂ ਵੀ ਪੂਰੀਆਂ ਕਰਨੀਆਂ ਚਾਹੁੰਦੀ ਸੀ। ਮੈਂ ਫ਼ੈਸਲਾ ਕਰ ਲਿਆ ਕਿ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਬਥੇਰਾ ਸੀ। ਮੈਂ ਦੇਖਿਆ ਕਿ ਨਵੀਆਂ ਚੀਜ਼ਾਂ ਤਾਂ ਪੁਰਾਣੀਆਂ ਹੋ ਜਾਂਦੀਆਂ ਹਨ, ਸੋ ਮੈਂ ਕਿਉਂ ਉਨ੍ਹਾਂ ਦੇ ਮਗਰ ਲੱਗ ਕੇ ਹੱਥ-ਪੈਰ ਮਾਰਦੀ ਜਾਵਾਂ।” ਉਸ ਨੇ ਆਪਣੀ ਜ਼ਿੰਦਗੀ ਸਾਦੀ ਬਣਾਉਣ ਲਈ ਫੇਰ-ਬਦਲ ਕੀਤਾ ਅਤੇ ਪਾਇਨੀਅਰਿੰਗ ਕਰਦੀ ਰਹਿਣ ਲਈ ਆਪਣੀ ਨੌਕਰੀ ਬਦਲ ਲਈ।
4. ਆਪਣੀ ਅੱਖ ਨਿਸ਼ਾਨੇ ʼਤੇ ਟਿਕਾਈ ਰੱਖਣੀ ਕਿਉਂ ਜ਼ਰੂਰੀ ਹੈ?
4 ਅਖ਼ੀਰਲੇ ਦਿਨਾਂ ਵਿਚ ਰਹਿਣ ਕਰਕੇ ਵੀ ਸਾਨੂੰ ਆਪਣੀ ਅੱਖ ਨਿਸ਼ਾਨੇ ʼਤੇ ਲਾਈ ਰੱਖਣੀ ਜ਼ਰੂਰੀ ਹੈ। ਹਰ ਗੁਜ਼ਰਦਾ ਦਿਨ ਸਾਨੂੰ ਇਸ ਸੰਸਾਰ ਦੇ ਅੰਤ ਦੇ ਨਜ਼ਦੀਕ, ਪਰ ਪਰਮੇਸ਼ੁਰ ਦੇ ਨਵੇਂ ਸੰਸਾਰ ਦੀ ਸ਼ੁਰੂਆਤ ਦੇ ਨਜ਼ਦੀਕ ਲਿਆ ਰਿਹਾ ਹੈ। (1 ਕੁਰਿੰ. 7:29, 31) ਪ੍ਰਚਾਰ ਦੇ ਕੰਮ ʼਤੇ ਧਿਆਨ ਟਿਕਾ ਕੇ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾ ਸਕਦੇ ਹਾਂ।—1 ਤਿਮੋ. 4:16.