ਖ਼ਾਸ ਸੰਮੇਲਨ ਦਿਨ ਦਾ ਪੁਨਰ-ਵਿਚਾਰ
2006 ਸੇਵਾ ਸਾਲ ਦੇ ਖ਼ਾਸ ਸੰਮੇਲਨ ਵਿਚ ਜਾਣ ਤੋਂ ਕੁਝ ਸਮਾਂ ਪਹਿਲਾਂ ਅਤੇ ਬਾਅਦ ਵਿਚ ਸੇਵਾ ਸਭਾ ਪ੍ਰੋਗ੍ਰਾਮ ਵਿਚ ਥੱਲੇ ਦਿੱਤੇ ਸਵਾਲਾਂ ਤੇ ਚਰਚਾ ਕੀਤੀ ਜਾਵੇਗੀ। ਪ੍ਰਧਾਨ ਨਿਗਾਹਬਾਨ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿਚ ਇਹ ਚਰਚਾ ਕਰਨ ਦਾ ਪ੍ਰਬੰਧ ਕਰੇਗਾ ਜਿਵੇਂ ਦਸੰਬਰ 2004 ਦੀ ਸਾਡੀ ਰਾਜ ਸੇਵਕਾਈ, ਸਫ਼ਾ 4 ਉੱਤੇ ਦੱਸਿਆ ਗਿਆ ਸੀ। ਪੁਨਰ-ਵਿਚਾਰ ਦੌਰਾਨ ਸਾਰੇ ਸਵਾਲ ਪੁੱਛੇ ਜਾਣੇ ਚਾਹੀਦੇ ਹਨ ਤੇ ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਸੀਂ ਸੰਮੇਲਨ ਵਿਚ ਪੇਸ਼ ਕੀਤੀ ਗਈ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।
ਸਵੇਰ ਦਾ ਸੈਸ਼ਨ
1. ਆਪਣੀ ਅੱਖ ਨਿਰਮਲ ਰੱਖਣ ਦਾ ਕੀ ਮਤਲਬ ਹੈ ਤੇ ਇਸ ਤਰ੍ਹਾਂ ਕਰਨਾ ਅੱਜ ਔਖਾ ਕਿਉਂ ਹੈ? (“ਆਪਣੀ ਅੱਖ ਨਿਰਮਲ ਰੱਖਣ ਦੀ ਕਿਉਂ ਲੋੜ ਹੈ?”)
2. ਅੱਖ ਨਿਰਮਲ ਰੱਖਣ ਦੇ ਕੀ ਫ਼ਾਇਦੇ ਹੁੰਦੇ ਹਨ? (“ਅੱਖ ਨਿਰਮਲ ਰੱਖ ਕੇ ਬਰਕਤਾਂ ਪਾਓ”)
3. ਸਹੀ ਜਾਪਦਾ ਮਨੋਰੰਜਨ ਸਾਡੇ ਲਈ ਕਿਹੜਾ ਖ਼ਤਰਾ ਪੈਦਾ ਕਰ ਸਕਦਾ ਹੈ? (“ਬੁਰੀ ਦੁਨੀਆਂ ਵਿਚ ਅੱਖ ਨਿਰਮਲ ਰੱਖਣੀ”)
ਦੁਪਹਿਰ ਦਾ ਸੈਸ਼ਨ
4. ਨੌਜਵਾਨਾਂ ਨੂੰ ਅਧਿਆਤਮਿਕ ਟੀਚੇ ਰੱਖਣ ਲਈ ਮਾਪੇ ਅਤੇ ਦੂਸਰੇ ਕਿਵੇਂ ਹੱਲਾਸ਼ੇਰੀ ਦੇ ਸਕਦੇ ਹਨ? (“ਬੱਚਿਆਂ ਨੂੰ ਸਹੀ ਸੇਧ ਦੇਣ ਵਾਲੇ ਮਾਪੇ” ਅਤੇ “ਅਧਿਆਤਮਿਕ ਟੀਚੇ ਰੱਖਣ ਵਾਲੇ ਨੌਜਵਾਨ”)
5. ਅਸੀਂ (ੳ) ਖ਼ੁਦ (ਅ) ਪੂਰਾ ਪਰਿਵਾਰ ਮਿਲ ਕੇ ਅਤੇ (ੲ) ਕਲੀਸਿਯਾ ਦੇ ਤੌਰ ਤੇ ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਅੱਗੇ ਕਿਵੇਂ ਵਧ ਸਕਦੇ ਹਾਂ? (“ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਅੱਗੇ ਵਧੋ”)