ਸਰਕਟ ਸੰਮੇਲਨ ਦਾ ਪੁਨਰ-ਵਿਚਾਰ
2006 ਸੇਵਾ ਸਾਲ ਦੇ ਸਰਕਟ ਸੰਮੇਲਨ ਵਿਚ ਜਾਣ ਤੋਂ ਕੁਝ ਸਮਾਂ ਪਹਿਲਾਂ ਅਤੇ ਬਾਅਦ ਵਿਚ ਸੇਵਾ ਸਭਾ ਪ੍ਰੋਗ੍ਰਾਮ ਵਿਚ ਥੱਲੇ ਦਿੱਤੇ ਸਵਾਲਾਂ ਤੇ ਚਰਚਾ ਕੀਤੀ ਜਾਵੇਗੀ। ਪ੍ਰਧਾਨ ਨਿਗਾਹਬਾਨ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿਚ ਇਹ ਚਰਚਾ ਕਰਨ ਦਾ ਪ੍ਰਬੰਧ ਕਰੇਗਾ ਜਿਵੇਂ ਦਸੰਬਰ 2004 ਦੀ ਸਾਡੀ ਰਾਜ ਸੇਵਕਾਈ, ਸਫ਼ਾ 4 ਉੱਤੇ ਦੱਸਿਆ ਗਿਆ ਸੀ। ਪੁਨਰ-ਵਿਚਾਰ ਦੌਰਾਨ ਸਾਰੇ ਸਵਾਲ ਪੁੱਛੇ ਜਾਣੇ ਚਾਹੀਦੇ ਹਨ ਤੇ ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਸੀਂ ਸੰਮੇਲਨ ਵਿਚ ਪੇਸ਼ ਕੀਤੀ ਗਈ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।
ਪਹਿਲਾ ਦਿਨ
1. ਅਸੀਂ ਨਵੀਂ ਇਨਸਾਨੀਅਤ ਕਿਵੇਂ ਪਹਿਨਦੇ ਹਾਂ ਤੇ ਇਸ ਨੂੰ ਕਿਉਂ ਪਹਿਨੀ ਰੱਖਣਾ ਚਾਹੀਦਾ ਹੈ?
2. ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਲਈ ਕੁਝ ਭੈਣਾਂ-ਭਰਾਵਾਂ ਨੇ ਕੀ ਕੀਤਾ ਹੈ?
3. ਸਾਨੂੰ ਦੂਜਿਆਂ ਨਾਲ ਆਪਣੀ ਤੁਲਨਾ ਕਿਉਂ ਨਹੀਂ ਕਰਨੀ ਚਾਹੀਦੀ?
4. ਪਰਿਵਾਰ ਦਾ ਹਰ ਮੈਂਬਰ ਕਿਵੇਂ ਦਿਖਾ ਸਕਦਾ ਹੈ ਕਿ ਉਸ ਨੇ ਨਵੀਂ ਇਨਸਾਨੀਅਤ ਪਹਿਨ ਲਈ ਹੈ?
5. ਅਸੀਂ ਵਫ਼ਾਦਾਰੀ ਨਾਲ ਕਲੀਸਿਯਾ ਨੂੰ ਸਹਿਯੋਗ ਕਿਵੇਂ ਦੇ ਸਕਦੇ ਹਾਂ?
6. ਖੇਤਰ ਸੇਵਕਾਈ ਵਿਚ ਸਾਨੂੰ ਨਵੀਂ ਇਨਸਾਨੀਅਤ ਜ਼ਾਹਰ ਕਰਨ ਦੀ ਕਿਉਂ ਲੋੜ ਹੈ?
7. ਸਹੀ ਢੰਗ ਨਾਲ ਮਨਨ ਕਰਨ ਵਿਚ ਕੀ-ਕੀ ਸ਼ਾਮਲ ਹੈ ਤੇ ਇਸ ਤਰ੍ਹਾਂ ਮਨਨ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
8. ਯਹੋਵਾਹ ਦੁਆਰਾ ਢਾਲ਼ੇ ਜਾਣ ਲਈ ਕਿਹੜੇ ਗੁਣ ਸਾਡੀ ਮਦਦ ਕਰਨਗੇ?
ਦੂਜਾ ਦਿਨ
9. ਆਪਣੀ ਜ਼ਬਾਨ ਨੂੰ ਸਹੀ ਢੰਗ ਨਾਲ ਵਰਤਣਾ ਕਿੰਨਾ ਕੁ ਜ਼ਰੂਰੀ ਹੈ?
10. ਸਹਿਕਰਮੀਆਂ, ਸਹਿਪਾਠੀਆਂ ਤੇ ਹੋਰਨਾਂ ਨਾਲ ਸਹੀ ਢੰਗ ਨਾਲ ਬੋਲਣ ਦੇ ਕੀ ਫ਼ਾਇਦੇ ਹੁੰਦੇ ਹਨ?
11. ਆਪਣੇ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਅਸੀਂ ਅਫ਼ਸੀਆਂ 4:25-32 ਵਿਚ ਦਿੱਤੀਆਂ ਪੌਲੁਸ ਦੀਆਂ ਸਲਾਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
12. ਆਪਣੀ ਜ਼ਬਾਨ ਨੂੰ ਚੰਗੀ ਤਰ੍ਹਾਂ ਵਰਤਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
13. ਸ਼ਤਾਨ ਉੱਤੇ ਜਿੱਤ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
14. ਕਿਨ੍ਹਾਂ ਗੱਲਾਂ ਵਿਚ ਸਾਨੂੰ ਆਪਣੇ ਆਪ ਨੂੰ ਦੁਨੀਆਂ ਤੋਂ ਨਿਹਕਲੰਕ ਰੱਖਣ ਦੀ ਲੋੜ ਹੈ?
15. ਸਾਨੂੰ ਹਰ ਰੋਜ਼ ਆਪਣੇ ਸੁਭਾਅ ਨੂੰ ਕਿਉਂ ਨਿਖਾਰਦੇ ਰਹਿਣਾ ਚਾਹੀਦਾ ਹੈ ਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?
16. ਇਸ ਸਾਲ ਦੇ ਸਰਕਟ ਸੰਮੇਲਨ ਪ੍ਰੋਗ੍ਰਾਮ ਦੀ ਕਿਹੜੀ ਸਲਾਹ ਤੁਸੀਂ ਆਪਣੇ ਤੇ ਲਾਗੂ ਕਰਨੀ ਚਾਹੋਗੇ?