ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਇਸ ਬੁਰੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਸਾਨੂੰ ਆਪਣਾ ਅਧਿਆਤਮਿਕ ਬਸਤਰ ਪਾਈ ਰੱਖਣ ਅਤੇ ਆਪਣੀ ਮਸੀਹੀ ਪਛਾਣ ਬਣਾਈ ਰੱਖਣ ਦੀ ਲੋੜ ਹੈ। (ਪਰ. 16:15) ਇਸ ਲਈ 2006 ਸੇਵਾ ਸਾਲ ਦੇ ਸਰਕਟ ਸੰਮੇਲਨ ਪ੍ਰੋਗ੍ਰਾਮ ਦਾ ਵਿਸ਼ਾ ‘ਨਵੀਂ ਇਨਸਾਨੀਅਤ ਨੂੰ ਪਹਿਨੋ,’ ਬਹੁਤ ਹੀ ਢੁਕਵਾਂ ਹੈ।—ਕੁਲੁ. 3:10.
ਪਹਿਲਾ ਦਿਨ: ਪਹਿਲੀ ਭਾਸ਼ਣ-ਲੜੀ “ਨਵੀਂ ਇਨਸਾਨੀਅਤ ਦੇ ਵੱਖੋ-ਵੱਖਰੇ ਪਹਿਲੂ” ਵਿਚ ਦੱਸਿਆ ਜਾਵੇਗਾ ਕਿ ਨਵੀਂ ਇਨਸਾਨੀਅਤ ਪੈਦਾ ਕਰਨ ਨਾਲ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਕੀ ਫ਼ਾਇਦੇ ਹੋਣਗੇ। ਅਸੀਂ ਨਵੀਂ ਇਨਸਾਨੀਅਤ ਕਿਵੇਂ ਪੈਦਾ ਕਰਦੇ ਹਾਂ? ਇਸ ਬਾਰੇ ਪਹਿਲੇ ਦਿਨ ਦੇ ਆਖ਼ਰੀ ਦੋ ਭਾਸ਼ਣਾਂ ਵਿਚ ਚਰਚਾ ਕੀਤੀ ਜਾਵੇਗੀ। ਇਹ ਭਾਸ਼ਣ ਹਨ, “ਸਹੀ ਢੰਗ ਨਾਲ ਮਨਨ ਕਰਨ ਦੀ ਆਦਤ ਪਾਓ” ਅਤੇ “ਨਵੀਂ ਇਨਸਾਨੀਅਤ ਪੈਦਾ ਕਰਨ ਵਾਲੀ ਸਿੱਖਿਆ।”
ਦੂਜਾ ਦਿਨ: ਨਵੀਂ ਇਨਸਾਨੀਅਤ ਸਾਨੂੰ ਕਿਵੇਂ ਆਪਣੀ ਜ਼ਬਾਨ ਦਾ ਸਹੀ ਇਸਤੇਮਾਲ ਕਰਨਾ ਸਿਖਾਉਂਦੀ ਹੈ, ਇਸ ਬਾਰੇ ਦੂਜੀ ਭਾਸ਼ਣ ਲੜੀ ਵਿਚ ਚਰਚਾ ਕੀਤੀ ਜਾਵੇਗੀ। ਇਸ ਦਾ ਵਿਸ਼ਾ ਹੈ, “ਬੁੱਧਵਾਨ ਦੀ ਜ਼ਬਾਨ ਬੋਲਣੀ।” ਪਬਲਿਕ ਭਾਸ਼ਣ ਦਾ ਵਿਸ਼ਾ ਹੈ, “ਕੀ ਤੁਸੀਂ ਸ਼ਤਾਨ ਨੂੰ ਜਿੱਤ ਰਹੇ ਹੋ?” ਇਸ ਵਿਚ ਸ਼ਤਾਨ ਦੀਆਂ ਚਾਲਾਂ ਤੋਂ ਚੌਕਸ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇਗਾ। ਸੰਮੇਲਨ ਦੇ ਆਖ਼ਰੀ ਦੋ ਭਾਸ਼ਣ ਹੋਣਗੇ, “ਆਪਣੇ ਆਪ ਨੂੰ ਦੁਨੀਆਂ ਤੋਂ ਨਿਹਕਲੰਕ ਰੱਖੋ” ਅਤੇ “ਅੰਦਰਲੀ ਇਨਸਾਨੀਅਤ ਦਿਨੋ-ਦਿਨ ਨਵੀਂ ਕਰਦੇ ਰਹਿਣਾ।” ਇਨ੍ਹਾਂ ਭਾਸ਼ਣਾਂ ਤੋਂ ਸਾਨੂੰ ਅਜਿਹੇ ਰਵੱਈਏ ਅਤੇ ਆਚਰਣ ਨੂੰ ਛੱਡਣ ਦੀ ਹੱਲਾਸ਼ੇਰੀ ਮਿਲੇਗੀ ਜੋ ਪਰਮੇਸ਼ੁਰ ਦੇ ਧਰਮੀ ਰਾਹਾਂ ਦੇ ਉਲਟ ਹਨ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਯਹੋਵਾਹ ਦੀ ਭਗਤੀ ਦ੍ਰਿੜ੍ਹਤਾ ਨਾਲ ਕਿਵੇਂ ਕਰਦੇ ਰਹਿ ਸਕਦੇ ਹਾਂ।
ਅਸੀਂ ਨਵੀਂ ਇਨਸਾਨੀਅਤ ਨੂੰ ਪਹਿਨਣ ਤੇ ਉਸ ਨੂੰ ਪਹਿਨੀ ਰੱਖਣ ਬਾਰੇ ਵਧੀਆ ਸਲਾਹ ਲੈਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।