ਸਰਕਟ ਸੰਮੇਲਨ ਦਾ ਪੁਨਰ-ਵਿਚਾਰ
ਇਹ ਲੇਖ 2005 ਸੇਵਾ ਸਾਲ ਦੇ ਸਰਕਟ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਮੇਲਨ ਪ੍ਰੋਗ੍ਰਾਮ ਦੀ ਚਰਚਾ ਕਰਨ ਲਈ ਵਰਤਿਆ ਜਾਵੇਗਾ। ਪੁਨਰ-ਵਿਚਾਰ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਇਸ ਅੰਤਰ-ਪੱਤਰ ਦੇ ਸਫ਼ਾ 4 ਉੱਤੇ “ਸੰਮੇਲਨ ਪ੍ਰੋਗ੍ਰਾਮਾਂ ਦਾ ਪੁਨਰ-ਵਿਚਾਰ ਕਰਨ ਲਈ ਨਵਾਂ ਪ੍ਰਬੰਧ” ਨਾਮਕ ਲੇਖ ਵਿਚ ਦਿੱਤੀ ਗਈ ਹੈ। ਪੁਨਰ-ਵਿਚਾਰ ਕਰਦੇ ਵੇਲੇ ਸਮੇਂ ਦਾ ਧਿਆਨ ਰੱਖੋ ਤਾਂਕਿ ਹਰ ਸਵਾਲ ਉੱਤੇ ਚਰਚਾ ਕੀਤੀ ਜਾ ਸਕੇ। ਇਸ ਗੱਲ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ।
ਪਹਿਲੇ ਦਿਨ ਦੀ ਸਵੇਰ [ਜਾਂ ਦੁਪਹਿਰ] ਦਾ ਸੈਸ਼ਨ
1. ਪਰਮੇਸ਼ੁਰੀ ਬੁੱਧ ਹਾਸਲ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?
2. ਸਾਡੇ ਸਰਕਟ ਵਿਚ ਭੈਣ-ਭਰਾਵਾਂ ਨੇ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਕਿਹੜੇ ਜਤਨ ਕੀਤੇ ਹਨ?
ਪਹਿਲੇ ਦਿਨ ਦੀ ਦੁਪਹਿਰ [ਜਾਂ ਸ਼ਾਮ] ਦਾ ਸੈਸ਼ਨ
3. ਮਸੀਹੀਆਂ ਲਈ ਆਪਣੇ ਮਨ ਨੂੰ ਸ਼ੁੱਧ ਰੱਖਣਾ ਕਿਉਂ ਲਾਜ਼ਮੀ ਹੈ? ਇਸ ਲਈ ਕੀ ਕਰਨਾ ਜ਼ਰੂਰੀ ਹੈ?
4. ਅਸੀਂ ਆਪਣੇ ਭਰਾਵਾਂ ਨਾਲ ਕਿਵੇਂ ਸ਼ਾਂਤੀ ਬਣਾ ਕੇ ਰੱਖ ਸਕਦੇ ਹਾਂ?
5. ਸ਼ੀਲ ਸੁਭਾਅ ਦਾ ਕੀ ਮਤਲਬ ਹੈ ਅਤੇ ਸਮੇਂ ਦੀ ਚੰਗੀ ਵਰਤੋਂ ਕਰਨ ਲਈ ਅਸੀਂ ਸ਼ੀਲ ਸੁਭਾਅ ਤੋਂ ਕਿਵੇਂ ਕੰਮ ਲੈ ਸਕਦੇ ਹਾਂ?
6. ਸੌਲੁਸ ਤੇ ਨੂਹ ਦੀਆਂ ਉਦਾਹਰਣਾਂ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ “ਹਠ ਤੋਂ ਰਹਿਤ” ਯਾਨੀ ਆਗਿਆਕਾਰ ਹਾਂ? (ਯਾਕੂ. 3:17)
7. ਮਸੀਹੀ ਦੂਹਰੀ ਜ਼ਿੰਦਗੀ ਜੀਣ ਤੋਂ ਕਿਵੇਂ ਬਚ ਸਕਦੇ ਹਨ?
8. ਪੌਲੁਸ ਦੀ ਰੀਸ ਕਰਦੇ ਹੋਏ ਅਸੀਂ ਕਿਵੇਂ ਪਰਮੇਸ਼ੁਰ ਦੀ ਬੁੱਧ ਦਾ ਪ੍ਰਚਾਰ ਕਰ ਸਕਦੇ ਹਾਂ?
ਦੂਜੇ ਦਿਨ ਦੀ ਸਵੇਰ ਦਾ ਸੈਸ਼ਨ
9. ਅਸੀਂ ਆਪਣੇ ਕੰਮਾਂ ਪ੍ਰਤੀ ਕਿਵੇਂ ਸਾਵਧਾਨ ਰਹਿ ਸਕਦੇ ਹਾਂ ਅਤੇ ਇਹ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
10. ਸਾਡੇ ਸਰਕਟ ਦੇ ਭੈਣ-ਭਰਾ ਸਾਰੀਆਂ ਸਭਾਵਾਂ ਵਿਚ ਆਉਣ ਦਾ ਕਿਵੇਂ ਜਤਨ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਕੀ ਲਾਭ ਹੋਇਆ ਹੈ?
11. ਘਰ ਦੇ ਮੁਖੀ ਆਪਣੇ ਪਰਿਵਾਰ ਨੂੰ ਕਿਵੇਂ ਮਜ਼ਬੂਤ ਬਣਾ ਸਕਦੇ ਹਨ?
12. ਸਰਕਟ ਦੀਆਂ ਕਿਹੜੀਆਂ ਲੋੜਾਂ ਉੱਤੇ ਜ਼ੋਰ ਦਿੱਤਾ ਗਿਆ ਸੀ?
ਦੂਜੇ ਦਿਨ ਦੀ ਦੁਪਹਿਰ ਦਾ ਸੈਸ਼ਨ
13. ਪਬਲਿਕ ਭਾਸ਼ਣ ਵਿਚ ਕਿਹੜੇ ਧਰਮੀ ਕੰਮਾਂ ਬਾਰੇ ਦੱਸਿਆ ਗਿਆ ਸੀ ਜੋ ਪਰਮੇਸ਼ੁਰੀ ਬੁੱਧ ਦੇ ਫਲ ਹਨ?
14. ਪਰਮੇਸ਼ੁਰੀ ਬੁੱਧ ਨੂੰ ਠੁਕਰਾਉਣ ਵਾਲੇ ਲੋਕਾਂ ਉੱਤੇ ਜਾਂ ਆਪਣੇ ਉੱਤੇ ਭਰੋਸਾ ਰੱਖਣਾ ਕਿਉਂ ਮੂਰਖਤਾ ਹੈ? ਸਾਨੂੰ ਕਿਨ੍ਹਾਂ ਗੱਲਾਂ ਵਿਚ ਸਾਵਧਾਨ ਰਹਿਣਾ ਚਾਹੀਦਾ ਹੈ?
15. ਪਰਮੇਸ਼ੁਰੀ ਬੁੱਧ ਸਾਨੂੰ ਕਿਹੜੇ ਖ਼ਤਰਿਆਂ ਤੋਂ ਬਚਾਉਂਦੀ ਹੈ?
16. ਸਰਕਟ ਸੰਮੇਲਨ ਪ੍ਰੋਗ੍ਰਾਮ ਵਿਚ ਮਿਲੀਆਂ ਸਲਾਹਾਂ ਨੂੰ ਮੰਨਣਾ ਸਾਡੇ ਲਈ ਕਿਉਂ ਜ਼ਰੂਰੀ ਹੈ?