ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਦਾ ਪੁਨਰ-ਵਿਚਾਰ
ਇਹ ਲੇਖ 2005 ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਮੇਲਨ ਪ੍ਰੋਗ੍ਰਾਮ ਦੀ ਚਰਚਾ ਕਰਨ ਲਈ ਵਰਤਿਆ ਜਾਵੇਗਾ। ਪੁਨਰ-ਵਿਚਾਰ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਇਸ ਅੰਤਰ-ਪੱਤਰ ਦੇ ਸਫ਼ਾ 4 ਉੱਤੇ “ਸੰਮੇਲਨ ਪ੍ਰੋਗ੍ਰਾਮਾਂ ਦਾ ਪੁਨਰ-ਵਿਚਾਰ ਕਰਨ ਲਈ ਨਵਾਂ ਪ੍ਰਬੰਧ” ਨਾਮਕ ਲੇਖ ਵਿਚ ਦਿੱਤੀ ਗਈ ਹੈ। ਪੁਨਰ-ਵਿਚਾਰ ਕਰਦੇ ਵੇਲੇ ਸਮੇਂ ਦਾ ਧਿਆਨ ਰੱਖੋ ਤਾਂਕਿ ਹਰ ਸਵਾਲ ਉੱਤੇ ਚਰਚਾ ਕੀਤੀ ਜਾ ਸਕੇ। ਇਸ ਗੱਲ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ।
ਸਵੇਰ ਦਾ ਸੈਸ਼ਨ
1. ਅੱਜ ਖ਼ਾਸਕਰ ਯਹੋਵਾਹ ਦੀ ਗੱਲ ਸੁਣਨੀ ਕਿਉਂ ਜ਼ਰੂਰੀ ਹੈ? ਗੱਲ ਸੁਣਨ ਦਾ ਕੀ ਮਤਲਬ ਹੈ? (“ਯਹੋਵਾਹ ਦੀ ਗੱਲ ਸੁਣਨੀ ਕਿਉਂ ਜ਼ਰੂਰੀ ਹੈ”)
2. ਪੂਰਾ ਪਰਿਵਾਰ ਮਿਲ ਕੇ ਅਧਿਆਤਮਿਕ ਕੰਮਾਂ ਵਿਚ ਬਾਕਾਇਦਾ ਹਿੱਸਾ ਕਿਵੇਂ ਲੈ ਸਕਦਾ ਹੈ? (“ਪਰਮੇਸ਼ੁਰ ਦੇ ਬਚਨ ਵੱਲ ਪੂਰਾ ਧਿਆਨ ਦੇਣ ਵਾਲੇ ਪਰਿਵਾਰ”)
3. ਸਾਡੇ ਸਰਕਟ ਵਿਚ ਭੈਣ-ਭਰਾਵਾਂ ਨੇ ਲੋਕਾਂ ਨੂੰ ਗਵਾਹੀ ਦੇਣ ਲਈ ਕਿਵੇਂ ਹਰ ਮੌਕੇ ਦਾ ਲਾਭ ਉਠਾਇਆ ਹੈ? (“ਪਰਮੇਸ਼ੁਰ ਦੀ ਵਡਿਆਈ ਲਈ ਸਭ ਕੁਝ ਕਰੋ”)
4. ਇਬਰਾਨੀਆਂ ਅਧਿਆਇ 3 ਤੇ 4 ਵਿਚ ਦਿੱਤੀਆਂ ਉਦਾਹਰਣਾਂ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? ਅੱਜ ਯਹੋਵਾਹ ਸਾਡੇ ਨਾਲ ਕਿਵੇਂ ਗੱਲਾਂ ਕਰ ਰਿਹਾ ਹੈ? (“ਪਰਮੇਸ਼ੁਰ ਦੀਆਂ ਗੱਲਾਂ ਸੁਣਨ ਨਾਲ ਸਾਡਾ ਬਚਾਅ”)
5. ਬਪਤਿਸਮੇ ਦੇ ਭਾਸ਼ਣ ਤੋਂ ਤੁਸੀਂ ਕੀ ਸਿੱਖਿਆ? (“ਸਮਰਪਣ ਅਤੇ ਬਪਤਿਸਮਾ”)
ਦੁਪਹਿਰ ਦਾ ਸੈਸ਼ਨ
6. ਛੋਟੇ ਹੁੰਦਿਆਂ ਯਿਸੂ ਨੇ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ ਸੀ ਅਤੇ ਸਾਡੇ ਸਰਕਟ ਵਿਚ ਨੌਜਵਾਨ ਕਿਵੇਂ ਉਸ ਦੀ ਰੀਸ ਕਰ ਰਹੇ ਹਨ? (“ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇ ਕੇ ਨੌਜਵਾਨ ਮਜ਼ਬੂਤ ਹੁੰਦੇ ਹਨ”)
7. ਮਾਪੇ ਆਪਣੇ ਨਿਆਣਿਆਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੇ ਰਾਹਾਂ ਬਾਰੇ ਸਿਖਾ ਸਕਦੇ ਹਨ? (“ਨਿਆਣੇ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਸਿੱਖਦੇ ਹਨ”)
8. ਕਿਨ੍ਹਾਂ ਖ਼ਾਸ ਗੱਲਾਂ ਵਿਚ ਸਾਨੂੰ ਯਹੋਵਾਹ, ਉਸ ਦੇ ਪੁੱਤਰ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸੁਣਨੀ ਚਾਹੀਦੀ ਹੈ? (ਮੱਤੀ 24:45) ਉਨ੍ਹਾਂ ਦੀ ਗੱਲ ਸੁਣਨੀ ਕਿਉਂ ਇੰਨੀ ਜ਼ਰੂਰੀ ਹੈ? (“ਪਰਮੇਸ਼ੁਰੀ ਸਿੱਖਿਆ ਵੱਲ ਲਗਾਤਾਰ ਧਿਆਨ ਦਿਓ”)