ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈਲ-ਜੂਨ
“ਜਦੋਂ ਘਰ ਦਾ ਇਕ ਜੀਅ ਦੇਰ ਤਕ ਬੀਮਾਰ ਰਹਿੰਦਾ ਹੈ, ਤਾਂ ਬਾਕੀ ਦੇ ਪਰਿਵਾਰ ʼਤੇ ਕਾਫ਼ੀ ਦਬਾਅ ਪੈਂਦਾ ਹੈ। ਇਸ ਹਾਲਾਤ ਵਿਚ ਪਤੀ-ਪਤਨੀ ਇਕ ਦੂਜੇ ਦੀ ਕਿੱਦਾਂ ਮਦਦ ਕਰ ਸਕਦੇ ਹਨ? ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਨਾਲ ਮਦਦ ਹੋ ਸਕਦੀ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਉਪਦੇਸ਼ਕ ਦੀ ਪੋਥੀ 4:9 ਪੜ੍ਹੋ।] ਇਸ ਲੇਖ ਵਿਚ ਦਿੱਤੀ ਵਧੀਆ ਸਲਾਹ ਪਤੀ-ਪਤਨੀਆਂ ਦੋਹਾਂ ਦੀ ਮਦਦ ਕਰ ਸਕਦੀ ਹੈ।” ਸਫ਼ਾ 9 ʼਤੇ ਸ਼ੁਰੂ ਹੁੰਦਾ ਲੇਖ ਦਿਖਾਓ।
ਜਾਗਰੂਕ ਬਣੋ! ਅਪ੍ਰੈਲ-ਜੂਨ
“ਤੁਹਾਡੇ ਖ਼ਿਆਲ ਵਿਚ ਤਕਨਾਲੋਜੀ ਦਾ ਫੈਲਾਅ ਬੱਚਿਆਂ ਲਈ ਫ਼ਾਇਦੇਮੰਦ ਹੈ ਜਾਂ ਨੁਕਸਾਨਦੇਹ? ਕੀ ਬੱਚੇ ਤਕਨਾਲੋਜੀ ਦੀ ਵਰਤੋਂ ਬਾਰੇ ਖ਼ੁਦ ਅਕਲਮੰਦ ਫ਼ੈਸਲੇ ਕਰ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਸਕਦਾ ਕਿ ਸਾਡਾ ਸ੍ਰਿਸ਼ਟੀਕਰਤਾ ਇਸ ਬਾਰੇ ਕੀ ਕਹਿੰਦਾ ਹੈ? [ਜੇ ਘਰ-ਸੁਆਮੀ ਨੂੰ ਦਿਲਚਸਪੀ ਹੈ, ਤਾਂ ਕਹਾਉਤਾਂ 22:15 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਦੀ ਕਿੱਦਾਂ ਮਦਦ ਕੀਤੀ ਜਾ ਸਕਦੀ ਹੈ।” ਸਫ਼ਾ 14 ʼਤੇ ਸ਼ੁਰੂ ਹੁੰਦਾ ਲੇਖ ਦਿਖਾਓ।
ਪਹਿਰਾਬੁਰਜ ਜੁਲਾਈ-ਸਤੰਬਰ
ਇਹ ਰਸਾਲਾ ਈਸਾਈ ਘਰਾਣਿਆਂ ਅਤੇ ਬਾਈਬਲ ਲਈ ਸ਼ਰਧਾ ਰੱਖਣ ਵਾਲਿਆਂ ਨੂੰ ਪੇਸ਼ ਕਰੋ। “ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਪੂਰੇ ਇਤਿਹਾਸ ਵਿਚ ਕਿਸ ਇਨਸਾਨ ਨੇ ਦੁਨੀਆਂ ਉੱਤੇ ਸਭ ਤੋਂ ਵੱਡਾ ਪ੍ਰਭਾਵ ਪਾਇਆ, ਤਾਂ ਕਈ ਯਿਸੂ ਮਸੀਹ ਕਹਿਣਗੇ। ਕੀ ਤੁਸੀਂ ਇਸ ਨਾਲ ਸਹਿਮਤ ਹੋ? [ਜਵਾਬ ਲਈ ਸਮਾਂ ਦਿਓ।] ਉਸ ਬਾਰੇ ਵੱਖੋ-ਵੱਖਰੇ ਵਿਚਾਰ ਹੋਣ ਕਰਕੇ ਧਿਆਨ ਦਿਓ ਕਿ ਸਾਡੇ ਲਈ ਉਸ ਬਾਰੇ ਸਹੀ-ਸਹੀ ਪਤਾ ਕਰਨਾ ਕਿਉਂ ਜ਼ਰੂਰੀ ਹੈ। [ਯੂਹੰਨਾ 17:3 ਪੜ੍ਹੋ।] ਪਹਿਰਾਬੁਰਜ ਦਾ ਇਹ ਖ਼ਾਸ ਰਸਾਲਾ ਦਿਖਾਉਂਦਾ ਹੈ ਕਿ ਬਾਈਬਲ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਅਸਲ ਵਿਚ ਕੀ ਕਹਿੰਦੀ ਹੈ।”
ਜਾਗਰੂਕ ਬਣੋ! ਜੁਲਾਈ-ਸਤੰਬਰ
“ਅੱਜ-ਕੱਲ੍ਹ ਤਲਾਕ ਆਮ ਗੱਲ ਬਣ ਗਈ ਹੈ। ਤੁਹਾਡੇ ਖ਼ਿਆਲ ਵਿਚ ਕੀ ਤਲਾਕ ਲੈਣ ਤੋਂ ਪਹਿਲਾਂ ਲੋਕ ਸਾਰੇ ਮਾਮਲਿਆਂ ਬਾਰੇ ਚੰਗੀ ਤਰ੍ਹਾਂ ਸੋਚਦੇ ਹਨ? [ਜਵਾਬ ਲਈ ਸਮਾਂ ਦਿਓ। ਜੇ ਘਰ-ਸੁਆਮੀ ਰਾਜ਼ੀ ਹੋਵੇ, ਤਾਂ ਕਹਾਉਤਾਂ 14:15 ਪੜ੍ਹੋ।] ਇਸ ਰਸਾਲੇ ਵਿਚ ਚਾਰ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਉੱਤੇ ਪਤੀ-ਪਤਨੀ ਤਲਾਕ ਲੈਣ ਤੋਂ ਪਹਿਲਾਂ ਗੌਰ ਕਰ ਸਕਦੇ ਹਨ।”