ਕੀ ਤੁਹਾਡੇ ਬੱਚੇ ਤਿਆਰ ਹਨ?
1. ਸਕੂਲ ਜਾਣ ਵਾਲੇ ਬੱਚਿਆਂ ਨੂੰ ਤਿਆਰ ਹੋਣ ਦੀ ਕਿਉਂ ਲੋੜ ਹੈ?
1 ਸਕੂਲਾਂ ਦਾ ਅਗਲਾ ਸਾਲ ਸ਼ੁਰੂ ਹੋਣ ਹੀ ਵਾਲਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੇ ਬੱਚਿਆਂ ਨੂੰ ਨਵੀਆਂ ਚੁਣੌਤੀਆਂ ਅਤੇ ਨਵੇਂ ਦਬਾਵਾਂ ਦਾ ਸਾਮ੍ਹਣਾ ਕਰਨਾ ਪਵੇਗਾ। ਉਨ੍ਹਾਂ ਨੂੰ “ਸੱਚਾਈ ਬਾਰੇ ਗਵਾਹੀ” ਦੇਣ ਦੇ ਨਵੇਂ ਮੌਕੇ ਵੀ ਮਿਲਣਗੇ। (ਯੂਹੰ. 18:37) ਪਰ ਕੀ ਉਹ ਤਿਆਰ ਹਨ?
2. ਤਿਆਰ ਰਹਿਣ ਲਈ ਤੁਹਾਡੇ ਬੱਚਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ?
2 ਕੀ ਤੁਹਾਡੇ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ ਕਿ ਰਾਸ਼ਟਰੀ ਸਮਾਰੋਹਾਂ ਅਤੇ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਵਿਚ ਕੀ ਕੁਝ ਸ਼ਾਮਲ ਹੈ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ ਕਿਉਂ ਗ਼ਲਤ ਹੈ? ਕੀ ਉਹ ਉੱਚ ਸਿੱਖਿਆ ਲੈਣ, ਡੇਟਿੰਗ ਕਰਨ ਅਤੇ ਸ਼ਰਾਬ ਪੀਣ ਜਾਂ ਡਰੱਗਜ਼ ਲੈਣ ਦੇ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹਨ? ਕੀ ਉਹ ਇਹ ਜਵਾਬ ਦੇਣਗੇ ਕਿ ਉਨ੍ਹਾਂ ਦਾ ਧਰਮ ਇਹ ਕੰਮ ਕਰਨ ਤੋਂ ਮਨ੍ਹਾ ਕਰਦਾ ਹੈ ਜਾਂ ਕੀ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਸਮਝਾਉਣੇ ਆਉਂਦੇ ਹਨ?—1 ਪਤ. 3:15.
3. ਮਾਪੇ ਪਰਿਵਾਰਕ ਸਟੱਡੀ ਦੌਰਾਨ ਆਪਣੇ ਬੱਚਿਆਂ ਨੂੰ ਕਿਵੇਂ ਤਿਆਰ ਕਰ ਸਕਦੇ ਹਨ?
3 ਪਰਿਵਾਰਕ ਸਟੱਡੀ ਦੀ ਸ਼ਾਮ ਵਰਤੋ: ਤੁਸੀਂ ਬੇਸ਼ੱਕ ਸਕੂਲ ਦੇ ਪੂਰੇ ਸਾਲ ਦੌਰਾਨ ਲੋੜ ਅਨੁਸਾਰ ਗੱਲਬਾਤ ਕਰਦੇ ਰਹੋਗੇ। ਜੇ ਤੁਸੀਂ ਨਵੀਆਂ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਸੰਬੰਧੀ ਮਾਮਲਿਆਂ ਬਾਰੇ ਚਰਚਾ ਕਰਨ ਲਈ ਖ਼ਾਸ ਜਤਨ ਕਰੋਗੇ, ਤਾਂ ਇਸ ਨਾਲ ਤੁਹਾਡੇ ਬੱਚਿਆਂ ਨੂੰ ਹਿੰਮਤ ਮਿਲੇਗੀ। ਕਿਉਂ ਨਾ ਤੁਸੀਂ ਇਕ-ਦੋ ਵਾਰ ਪਰਿਵਾਰਕ ਸਟੱਡੀ ਦੌਰਾਨ ਇਸ ਤਰ੍ਹਾਂ ਕਰੋ? ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਸਕਦੇ ਹੋ ਕਿ ਸਕੂਲ ਵਾਪਸ ਜਾਣ ਬਾਰੇ ਸੋਚ ਕੇ ਉਨ੍ਹਾਂ ਨੂੰ ਕਿਹੜੀ ਗੱਲ ਦੀ ਚਿੰਤਾ ਹੁੰਦੀ ਹੈ। ਪਿਛਲੇ ਸਾਲਾਂ ਵਿਚ ਚਰਚਾ ਕੀਤੇ ਵਿਸ਼ਿਆਂ ਨੂੰ ਦੁਹਰਾਇਆ ਜਾ ਸਕਦਾ ਹੈ ਕਿਉਂਕਿ ਹੁਣ ਬੱਚੇ ਅੱਗੇ ਨਾਲੋਂ ਵੱਡੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਸਮਝ ਹੈ। (ਜ਼ਬੂ. 119:95) ਤੁਸੀਂ ਪ੍ਰੈਕਟਿਸ ਸੈਸ਼ਨ ਵੀ ਸ਼ਾਮਲ ਕਰ ਸਕਦੇ ਹੋ ਜਿਨ੍ਹਾਂ ਵਿਚ ਤੁਸੀਂ ਟੀਚਰ, ਸਹਿਪਾਠੀ ਜਾਂ ਉਸ ਸਲਾਹਕਾਰ ਦਾ ਰੋਲ ਅਦਾ ਕਰ ਸਕਦੇ ਹੋ ਜੋ ਉੱਚ ਸਿੱਖਿਆ ਲੈਣ ਜਾਂ ਨੌਕਰੀ ਲਈ ਤਿਆਰੀ ਕਰਨ ਦੀ ਸਲਾਹ ਦਿੰਦਾ ਹੈ। ਆਪਣੇ ਬੱਚਿਆਂ ਨੂੰ ਸਿਖਾਓ ਕਿ ਬਾਈਬਲ ਵਿੱਚੋਂ ਜਵਾਬ ਕਿਵੇਂ ਦੇਣਾ ਹੈ ਅਤੇ ਰਿਜ਼ਨਿੰਗ ਫਰਾਮ ਦਾ ਸਕ੍ਰਿਪਚਰਜ਼ ਤੇ ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬਾਂ ਕਿਵੇਂ ਵਰਤਣੀਆਂ ਹਨ। ਇਕ ਮਾਂ ਨੇ ਪ੍ਰੈਕਟਿਸ ਸੈਸ਼ਨਾਂ ਦੇ ਜ਼ਰੀਏ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਸਕੂਲ ਦੇ ਨਵੇਂ ਸਾਲ ਦੇ ਸ਼ੁਰੂ ਵਿਚ ਨਵੀਆਂ ਟੀਚਰਾਂ ਨਾਲ ਕਿਵੇਂ ਗੱਲ ਕਰਨੀ ਹੈ ਅਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਉਹ ਯਹੋਵਾਹ ਦੇ ਗਵਾਹ ਹਨ।—ਪਹਿਰਾਬੁਰਜ, 15 ਦਸੰਬਰ 2010, ਸਫ਼ੇ 3-5 ਦੇਖੋ।
4. ਬੁੱਧੀਮਾਨ ਮਾਪੇ ਕੀ ਕਰਨਗੇ?
4 ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਮਸੀਹੀ ਨੌਜਵਾਨਾਂ ਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਦਿਨ “ਮੁਸੀਬਤਾਂ ਨਾਲ ਭਰੇ” ਹੋਏ ਹਨ। (2 ਤਿਮੋ. 3:1) ਬੁੱਧੀਮਾਨ ਮਾਪੇ ਪਹਿਲਾਂ ਹੀ ਇਨ੍ਹਾਂ ਚੁਣੌਤੀਆਂ ਬਾਰੇ ਸੋਚਣਗੇ। (ਕਹਾ. 22:3) ਸਕੂਲ ਦਾ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਤਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰੋ।