ਪ੍ਰਚਾਰ ਕਰਨ ਦੇ ਬਾਰਾਂ ਕਾਰਨ
ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਉਂ ਸੁਣਾਉਂਦੇ ਅਤੇ ਸਿੱਖਿਆ ਦਿੰਦੇ ਹਾਂ? ਕੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਸੱਚੇ ਦਿਲ ਵਾਲੇ ਲੋਕਾਂ ਨੂੰ ਜ਼ਿੰਦਗੀ ਵੱਲ ਜਾਂਦੇ ਰਾਹ ʼਤੇ ਪਾਉਣਾ ਚਾਹੁੰਦੇ ਹਾਂ? (ਮੱਤੀ 7:14) ਹੇਠਾਂ ਦਿੱਤੀ ਲਿਸਟ ਵਿਚ ਇਹ ਪਹਿਲਾ ਕਾਰਨ ਦੱਸਿਆ ਗਿਆ ਹੈ, ਪਰ ਇਹ ਮੁੱਖ ਕਾਰਨ ਨਹੀਂ ਹੈ। ਥੱਲੇ ਦਿੱਤੇ ਪ੍ਰਚਾਰ ਕਰਨ ਦੇ 12 ਕਾਰਨਾਂ ਵਿੱਚੋਂ ਤੁਹਾਡੇ ਖ਼ਿਆਲ ਵਿਚ ਕਿਹੜਾ ਸਭ ਤੋਂ ਅਹਿਮ ਹੈ?
1. ਪ੍ਰਚਾਰ ਕਰ ਕੇ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਂਦੇ ਹਾਂ।—ਯੂਹੰ. 17:3.
2. ਪ੍ਰਚਾਰ ਦੇ ਜ਼ਰੀਏ ਦੁਸ਼ਟ ਲੋਕਾਂ ਨੂੰ ਚੇਤਾਵਨੀ ਮਿਲਦੀ ਹੈ।—ਹਿਜ਼. 3:18, 19.
3. ਪ੍ਰਚਾਰ ਦੇ ਜ਼ਰੀਏ ਬਾਈਬਲ ਦੀ ਭਵਿੱਖਬਾਣੀ ਪੂਰੀ ਹੁੰਦੀ ਹੈ।—ਮੱਤੀ 24:14.
4. ਪ੍ਰਚਾਰ ਪਰਮੇਸ਼ੁਰ ਦੇ ਨਿਆਂ ਦਾ ਸਬੂਤ ਹੈ। ਇਸ ਤਰ੍ਹਾਂ ਕੋਈ ਵੀ ਉਲਾਂਭਾ ਨਹੀਂ ਦੇ ਸਕੇਗਾ ਕਿ ਯਹੋਵਾਹ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਤੋਂ ਪਹਿਲਾਂ ਤੋਬਾ ਕਰਨ ਦਾ ਮੌਕਾ ਨਹੀਂ ਦਿੱਤਾ।—ਰਸੂ. 17:30, 31; 1 ਤਿਮੋ. 2:3, 4.
5. ਯਿਸੂ ਦੇ ਵਹਾਏ ਗਏ ਲਹੂ ਨਾਲ ਖ਼ਰੀਦੇ ਗਏ ਲੋਕਾਂ ਨੂੰ ਪ੍ਰਚਾਰ ਕਰ ਕੇ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਵੱਲ ਮੋੜਨ ਦਾ ਆਪਣਾ ਫ਼ਰਜ਼ ਪੂਰਾ ਕਰਦੇ ਹਾਂ।—ਰੋਮੀ. 1:14, 15.
6. ਅਸੀਂ ਲੋਕਾਂ ਦੇ ਲਹੂ ਤੋਂ ਨਿਰਦੋਸ਼ ਸਾਬਤ ਹੁੰਦੇ ਹਾਂ।—ਰਸੂ. 20:26, 27.
7. ਸਾਡੇ ਲਈ ਮੁਕਤੀ ਪਾਉਣ ਵਾਸਤੇ ਪ੍ਰਚਾਰ ਕਰਨਾ ਜ਼ਰੂਰੀ ਹੈ।—ਹਿਜ਼. 3:19; ਰੋਮੀ. 10:9, 10.
8. ਪ੍ਰਚਾਰ ਕਰ ਕੇ ਅਸੀਂ ਆਪਣੇ ਗੁਆਂਢੀਆਂ ਲਈ ਪਿਆਰ ਜ਼ਾਹਰ ਕਰਦੇ ਹਾਂ।—ਮੱਤੀ 22:39.
9. ਪ੍ਰਚਾਰ ਕਰ ਕੇ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਦਾ ਕਹਿਣਾ ਮੰਨਦੇ ਹਾਂ।—ਮੱਤੀ 28:19, 20.
10. ਪ੍ਰਚਾਰ ਕਰਨਾ ਸਾਡੀ ਭਗਤੀ ਦਾ ਹਿੱਸਾ ਹੈ।—ਇਬ. 13:15.
11. ਪ੍ਰਚਾਰ ਕਰ ਕੇ ਅਸੀਂ ਪਰਮੇਸ਼ੁਰ ਲਈ ਪਿਆਰ ਜ਼ਾਹਰ ਕਰਦੇ ਹਾਂ।—1 ਯੂਹੰ. 5:3.
12. ਪ੍ਰਚਾਰ ਦੇ ਜ਼ਰੀਏ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਂਦਾ ਹੈ।—ਯਸਾ. 43:10-12; ਮੱਤੀ 6:9.
ਪਰ ਪ੍ਰਚਾਰ ਕਰਨ ਦੇ ਸਿਰਫ਼ ਇਹੀ ਕਾਰਨ ਨਹੀਂ ਹਨ। ਮਿਸਾਲ ਲਈ, ਪ੍ਰਚਾਰ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਸਾਨੂੰ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਦਾ ਸਨਮਾਨ ਮਿਲਦਾ ਹੈ। (1 ਕੁਰਿੰ. 3:9) ਪਰ ਪ੍ਰਚਾਰ ਕਰਨ ਦਾ ਸਭ ਤੋਂ ਅਹਿਮ ਕਾਰਨ ਨੰ. 12 ਹੈ। ਚਾਹੇ ਲੋਕੀ ਸੁਣਨ ਜਾਂ ਨਾ ਸੁਣਨ, ਫਿਰ ਵੀ ਪ੍ਰਚਾਰ ਕਰਨ ਨਾਲ ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਂਦਾ ਹੈ ਅਤੇ ਯਹੋਵਾਹ ਨੂੰ ਉਹ ਜਵਾਬ ਮਿਲਦਾ ਹੈ ਜੋ ਉਹ ਉਸ ਨੂੰ ਮੇਹਣੇ ਮਾਰਨ ਵਾਲੇ ਨੂੰ ਦੇ ਸਕਦਾ ਹੈ। (ਕਹਾ. 27:11) ਵਾਕਈ, ‘ਬਿਨਾਂ ਰੁਕੇ ਸਿੱਖਿਆ ਦੇਣ ਅਤੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ’ ਦੇ ਸਾਡੇ ਕੋਲ ਜ਼ਬਰਦਸਤ ਕਾਰਨ ਹਨ।—ਰਸੂ. 5:42.