ਪ੍ਰਚਾਰ ਕਰਨ ਦੇ ਸਨਮਾਨ ਦੀ ਕਦਰ ਕਰੋ
1. ਕਈ ਲੋਕਾਂ ਦਾ ਸਾਡੇ ਪ੍ਰਚਾਰ ਦੇ ਕੰਮ ਬਾਰੇ ਕੀ ਰਵੱਈਆ ਹੈ?
1 ਸ਼ਤਾਨ ਦੀ ਇਸ ਦੁਨੀਆਂ ਵਿਚ ਕਈ ਲੋਕ ਸਾਡੇ ਪ੍ਰਚਾਰ ਦੇ ਕੰਮ ਨੂੰ “ਮੂਰਖਤਾਈ” ਸਮਝਦੇ ਹਨ। (1 ਕੁਰਿੰ. 1:18-21) ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਅਜਿਹੇ ਗ਼ਲਤ ਵਿਚਾਰ ਸਾਡਾ ਹੌਸਲਾ ਢਾਹ ਸਕਦੇ ਹਨ ਅਤੇ ਸਾਡੇ ਜੋਸ਼ ਨੂੰ ਠੰਢਾ ਕਰ ਸਕਦੇ ਹਨ। (ਕਹਾ. 24:10; ਯਸਾ. 5:20) ਯਹੋਵਾਹ ਦੇ ਗਵਾਹ ਹੋਣ ਦੇ ਸਨਮਾਨ ਦੀ ਕਦਰ ਕਰਨ ਦੇ ਸਾਡੇ ਕੋਲ ਕਿਹੜੇ ਕੁਝ ਕਾਰਨ ਹਨ?—ਯਸਾ. 43:10.
2. ਪ੍ਰਚਾਰ ਦੇ ਕੰਮ ਨੂੰ ਪਵਿੱਤਰ ਕਿਉਂ ਕਿਹਾ ਜਾ ਸਕਦਾ ਹੈ?
2 ਪਵਿੱਤਰ ਕੰਮ: ਪੌਲੁਸ ਰਸੂਲ ਨੇ ਪ੍ਰਚਾਰ ਦੇ ਕੰਮ ਨੂੰ ਪਰਮੇਸ਼ੁਰ ਦੀ ‘ਸੇਵਾ’ ਦਾ ਕੰਮ ਕਿਹਾ ਸੀ। (ਰੋਮੀ. 15:15, 16) ਪ੍ਰਚਾਰ ਦੇ ਕੰਮ ਨੂੰ ਪਵਿੱਤਰ ਕਿਉਂ ਮੰਨਿਆ ਜਾਂਦਾ ਹੈ? ਪ੍ਰਚਾਰ ਕਰਨ ਨਾਲ ਅਸੀਂ “ਪਵਿੱਤਰ” ਪਰਮੇਸ਼ੁਰ ਯਹੋਵਾਹ ਨਾਲ ਇਸ ਕੰਮ ਵਿਚ “ਸਾਂਝੀ” ਬਣਦੇ ਹਾਂ ਅਤੇ ਅਸੀਂ ਉਸ ਦੇ ਨਾਂ ਨੂੰ ਪਵਿੱਤਰ ਠਹਿਰਾਉਂਦੇ ਹਾਂ। (1 ਕੁਰਿੰ. 3:9; 1 ਪਤ. 1:15) ਯਹੋਵਾਹ ਸਾਡੇ ਪ੍ਰਚਾਰ ਨੂੰ “ਉਸਤਤ ਦਾ ਬਲੀਦਾਨ” ਸਮਝਦਾ ਹੈ, ਇਸ ਕਰਕੇ ਪ੍ਰਚਾਰ ਦਾ ਕੰਮ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ।—ਇਬ. 13:15.
3. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇੰਨਾ ਵੱਡਾ ਸਨਮਾਨ ਕਿਉਂ ਹੈ?
3 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇਕ ਵੱਡੇ ਸਨਮਾਨ ਦੀ ਗੱਲ ਹੈ ਅਤੇ ਇਹ ਸਨਮਾਨ ਥੋੜ੍ਹਿਆਂ ਨੂੰ ਹੀ ਮਿਲਦਾ ਹੈ। ਜੇ ਪ੍ਰਚਾਰ ਦਾ ਕੰਮ ਦੂਤਾਂ ਨੂੰ ਦਿੱਤਾ ਜਾਂਦਾ, ਤਾਂ ਉਹ ਬੜੀ ਖ਼ੁਸ਼ੀ ਨਾਲ ਅਤੇ ਵਧੀਆ ਤਰੀਕੇ ਨਾਲ ਇਸ ਨੂੰ ਕਰਦੇ। (1 ਪਤ. 1:12) ਪਰ ਯਹੋਵਾਹ ਨੇ ਇਹ ਵੱਡਾ ਸਨਮਾਨ ਸਿਰਫ਼ ਸਾਨੂੰ “ਮਿੱਟੀ ਦਿਆਂ ਭਾਂਡਿਆਂ” ਨੂੰ ਯਾਨੀ ਨਾਮੁਕੰਮਲ ਇਨਸਾਨਾਂ ਨੂੰ ਹੀ ਬਖ਼ਸ਼ਿਆ ਹੈ।—2 ਕੁਰਿੰ. 4:7.
4. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪ੍ਰਚਾਰ ਕਰਨ ਦੇ ਸਨਮਾਨ ਦੀ ਕਦਰ ਕਰਦੇ ਹਾਂ?
4 ਪ੍ਰਚਾਰ ਨੂੰ ਪਹਿਲ ਦੇਣੀ: ਅਸੀਂ ਪ੍ਰਚਾਰ ਕਰਨ ਦੇ ਸਨਮਾਨ ਦੀ ਦਿਲੋਂ ਕਦਰ ਕਰਦੇ ਹਾਂ, ਇਸੇ ਲਈ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਇਕ ਜ਼ਰੂਰੀ ਕੰਮ ਸਮਝਦੇ ਹਾਂ। (ਫ਼ਿਲਿ. 1:10) ਸੋ ਅਸੀਂ ਇਸ ਕੰਮ ਵਿਚ ਹਿੱਸਾ ਲੈਣ ਲਈ ਹਰ ਹਫ਼ਤੇ ਸਮਾਂ ਕੱਢਦੇ ਹਾਂ। ਜੇ ਇਕ ਸੰਗੀਤਕਾਰ ਨੂੰ ਦੁਨੀਆਂ ਦੇ ਇਕ ਮਸ਼ਹੂਰ ਆਰਕੈਸਟਰਾ ਨਾਲ ਕੰਮ ਕਰਨ ਦਾ ਸਨਮਾਨ ਬਖ਼ਸ਼ਿਆ ਜਾਂਦਾ ਹੈ, ਤਾਂ ਉਹ ਹਰ ਪ੍ਰੋਗ੍ਰਾਮ ਲਈ ਚੰਗੀ ਤਿਆਰੀ ਕਰੇਗਾ ਅਤੇ ਆਪਣੇ ਹੁਨਰ ਨੂੰ ਸੁਧਾਰੇਗਾ। ਇਸ ਤਰ੍ਹਾਂ, ਅਸੀਂ ਪ੍ਰਚਾਰ ਦੇ ਕੰਮ ਵਿਚ ਜਾਣ ਤੋਂ ਪਹਿਲਾਂ ਚੰਗੀ ਤਿਆਰੀ ਕਰਾਂਗੇ ਤਾਂਕਿ ਅਸੀਂ “ਸਚਿਆਈ ਦੇ ਬਚਨ” ਨੂੰ ਸਹੀ ਢੰਗ ਨਾਲ ਵਰਤ ਸਕੀਏ ਅਤੇ “ਸਿੱਖਿਆ” ਦੀ ਆਪਣੀ ਕਲਾ ਨੂੰ ਬਿਹਤਰ ਬਣਾ ਸਕੀਏ।—2 ਤਿਮੋ. 2:15; 4:2.
5. ਕੌਣ ਸਾਡੀ ਮਿਹਨਤ ਦੀ ਕਦਰ ਕਰਦਾ ਹੈ?
5 ਲੋਕਾਂ ਦੇ ਗ਼ਲਤ ਵਿਚਾਰਾਂ ਨੂੰ ਆਪਣਾ ਹੌਸਲਾ ਨਾ ਢਾਹੁਣ ਦਿਓ। ਯਾਦ ਰੱਖੋ ਕਿ ਸਾਡੇ ਇਲਾਕੇ ਵਿਚ ਅਜੇ ਵੀ ਕਈ ਲੋਕ ਹਨ ਜੋ ਸਾਡੇ ਕੰਮ ਦੀ ਕਦਰ ਕਰਦੇ ਹਨ। ਪਰ ਅਸੀਂ ਲੋਕਾਂ ਦੀ ਮਨਜ਼ੂਰੀ ਨਹੀਂ ਭਾਲਦੇ। ਇਸ ਤੋਂ ਕਿਤੇ ਅਹਿਮ ਹੈ ਕਿ ਯਹੋਵਾਹ ਸਾਡੇ ਕੰਮ ਤੋਂ ਖ਼ੁਸ਼ ਹੋਵੇ। ਅਸੀਂ ਜਾਣਦੇ ਹਾਂ ਕਿ ਉਹ ਸਾਡੀ ਮਿਹਨਤ ਦੀ ਬੇਹੱਦ ਕਦਰ ਕਰਦਾ ਹੈ।—ਯਸਾ. 52:7.