ਆਪਣੀ ਜ਼ਮੀਰ ਨੂੰ ਸਾਫ਼ ਰੱਖੋ
1. ਸਾਲ 2013 ਦੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦਾ ਵਿਸ਼ਾ ਕੀ ਹੈ ਅਤੇ ਇਸ ਪ੍ਰੋਗ੍ਰਾਮ ਦਾ ਮਕਸਦ ਕੀ ਹੈ?
1 ਹਰ ਦਿਨ ਸਾਨੂੰ ਉਨ੍ਹਾਂ ਹਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜੋ ਸਾਡੇ ਜ਼ਮੀਰ ਨੂੰ ਖ਼ਰਾਬ ਕਰ ਸਕਦੇ ਹਨ। ਇਸੇ ਕਰਕੇ ਸਾਲ 2013 ਦੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦਾ ਵਿਸ਼ਾ ਹੈ: ‘ਆਪਣੀ ਜ਼ਮੀਰ ਨੂੰ ਸਾਫ਼ ਰੱਖੋ।’ ਇਹ ਸੇਵਾ ਸਾਲ 1 ਸਤੰਬਰ 2012 ਵਿਚ ਸ਼ੁਰੂ ਹੋਵੇਗਾ। (1 ਤਿਮੋ. 1:19) ਇਹ ਪ੍ਰੋਗ੍ਰਾਮ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਤੋਹਫ਼ੇ ਯਾਨੀ ਜ਼ਮੀਰ ਨੂੰ ਕਿਵੇਂ ਵਰਤ ਰਹੇ ਹਾਂ।
2. ਪ੍ਰੋਗ੍ਰਾਮ ਦੌਰਾਨ ਕਿਹੜੇ ਖ਼ਾਸ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
2 ਇਨ੍ਹਾਂ ਗੱਲਾਂ ਵੱਲ ਧਿਆਨ ਦਿਓ: ਇਹ ਪ੍ਰੋਗ੍ਰਾਮ ਜ਼ਮੀਰ ਸੰਬੰਧੀ ਸੱਤ ਮੁੱਖ ਸਵਾਲਾਂ ਦੇ ਜਵਾਬ ਦੇਵੇਗਾ:
• ਜ਼ਮੀਰ ਨੂੰ ਕਿਹੜਾ ਖ਼ਤਰਾ ਹੈ?
• ਅਸੀਂ ਆਪਣੀ ਜ਼ਮੀਰ ਨੂੰ ਕਿਵੇਂ ਸਿਖਾ ਸਕਦੇ ਹਾਂ?
• ਅਸੀਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਕਿਵੇਂ ਹੋ ਸਕਦੇ ਹਾਂ?
• ਅਸੀਂ ਬਾਈਬਲ ਦੇ ਸਿਧਾਂਤਾਂ ਬਾਰੇ ਜੋ ਸੋਚਦੇ ਹਾਂ ਅਤੇ ਜਿਸ ਤਰ੍ਹਾਂ ਅਸੀਂ ਉਨ੍ਹਾਂ ਉੱਤੇ ਚੱਲਦੇ ਹਾਂ, ਇਸ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ?
• ਅਸੀਂ ਦੂਜਿਆਂ ਦੇ ਜ਼ਮੀਰ ਨੂੰ ਠੇਸ ਪਹੁੰਚਾਉਣ ਤੋਂ ਕਿਵੇਂ ਬਚ ਸਕਦੇ ਹਾਂ?
• ਬੱਚਿਓ, ਜਦੋਂ ਤੁਹਾਡੇ ʼਤੇ ਬਾਈਬਲ ਦਾ ਅਸੂਲ ਤੋੜਨ ਦਾ ਕੋਈ ਦਬਾਅ ਆਉਂਦਾ ਹੈ, ਤਾਂ ਤੁਸੀਂ ਇਸ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹੋ?
• ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ ਜੋ ਪਵਿੱਤਰ ਸ਼ਕਤੀ ਦੁਆਰਾ ਸਿਖਾਏ ਗਏ ਜ਼ਮੀਰ ਉੱਤੇ ਚੱਲਦੇ ਹਨ?
3. ਇਸ ਪ੍ਰੋਗ੍ਰਾਮ ਦਾ ਅਸੀਂ ਕਿੱਦਾਂ ਫ਼ਾਇਦਾ ਲੈ ਸਕਦੇ ਹਾਂ?
3 ਸ਼ੈਤਾਨ ਸਾਡੀ ਜ਼ਮੀਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਸ਼ੈਤਾਨ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਡਾ ਸਵਰਗੀ ਪਿਤਾ ਯਹੋਵਾਹ ਆਪਣੇ ਬਚਨ ਅਤੇ ਸੰਗਠਨ ਜ਼ਰੀਏ ਸਾਨੂੰ ਦੱਸਦਾ ਹੈ: “ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:21) ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਸਾਨੂੰ ਸੇਧ ਦੇ ਰਿਹਾ ਹੈ। ਇਸ ਕਰਕੇ ਪੂਰੇ ਪ੍ਰੋਗ੍ਰਾਮ ਤੇ ਹਾਜ਼ਰ ਹੋਣ ਲਈ ਤਿਆਰ ਹੋਵੋ। ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣੋ ਅਤੇ ਦੇਖੋ ਕਿ ਤੁਸੀਂ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਜੀਵਨ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਪਰਿਵਾਰ ਨਾਲ ਇਕੱਠੇ ਹੋ ਕੇ ਇਸ ਪ੍ਰੋਗ੍ਰਾਮ ਬਾਰੇ ਗੱਲ ਕਰੋ। ਇਨ੍ਹਾਂ ਹਿਦਾਇਤਾਂ ਨੂੰ ਲਾਗੂ ਕਰਨ ਨਾਲ ਸਾਨੂੰ ਹੱਲਾਸ਼ੇਰੀ ਮਿਲੇਗੀ ਕਿ ਅਸੀਂ ਆਪਣੇ ‘ਜ਼ਮੀਰ ਨੂੰ ਸਾਫ਼ ਰੱਖ ਸਕਦੇ ਹਾਂ।’ ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਮਦਦ ਮਿਲੇਗੀ ਕਿ ਅਸੀਂ ਸ਼ੈਤਾਨ ਦੀ ਦੁਨੀਆਂ ਦੇ ਪ੍ਰਭਾਵ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਯਹੋਵਾਹ ਨਾਲ ਅਸੀਂ ਆਪਣਾ ਰਿਸ਼ਤਾ ਕਿਵੇਂ ਬਣਾਈ ਰੱਖ ਸਕਦੇ ਹਾਂ।—1 ਪਤ. 3:16.