ਨੌਜਵਾਨ ਭਰਾਵੋ, ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣੋ!
1. ਨੌਜਵਾਨ ਭਰਾਵਾਂ ਨੂੰ 1 ਤਿਮੋਥਿਉਸ 3:1 ਵਿਚ ਦਿੱਤੀ ਸਲਾਹ ਨੂੰ ਕਦੋਂ ਲਾਗੂ ਕਰਨਾ ਚਾਹੀਦਾ ਹੈ?
1 ‘ਜੇ ਕੋਈ ਭਰਾ ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵਿਚ ਚੰਗਾ ਕੰਮ ਕਰਨ ਦੀ ਤਮੰਨਾ ਹੈ।’ (1 ਤਿਮੋ. 3:1) ਇਨ੍ਹਾਂ ਸ਼ਬਦਾਂ ਤੋਂ ਭਰਾਵਾਂ ਨੂੰ ਹੌਸਲਾ ਮਿਲਦਾ ਹੈ ਕਿ ਉਹ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ। ਕੀ ਇਸ ਤਰ੍ਹਾਂ ਕਰਨ ਲਈ ਤੁਹਾਡੀ ਉਮਰ ਵੱਡੀ ਹੋਣੀ ਚਾਹੀਦੀ ਹੈ? ਵਧੀਆ ਹੋਵੇਗਾ ਜੇ ਤੁਸੀਂ ਜਵਾਨੀ ਤੋਂ ਹੀ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣੋ। ਇਸ ਤਰ੍ਹਾਂ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਅਤੇ ਜਦੋਂ ਤੁਸੀਂ ਵੱਡੀ ਉਮਰ ਦੇ ਹੁੰਦੇ ਹੋ, ਤਾਂ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਸਹਾਇਕ ਸੇਵਕ ਬਣਨ ਦੇ ਕਾਬਲ ਹੋ। (1 ਤਿਮੋ. 3:10) ਜੇ ਤੁਸੀਂ ਨੌਜਵਾਨ ਭਰਾ ਹੋ ਅਤੇ ਤੁਹਾਡਾ ਬਪਤਿਸਮਾ ਹੋਇਆ ਹੈ, ਤਾਂ ਤੁਸੀਂ ਸੱਚਾਈ ਵਿਚ ਤਰੱਕੀ ਕਿਵੇਂ ਕਰ ਸਕਦੇ ਹੋ?
2. ਦੂਜਿਆਂ ਦੀ ਮਦਦ ਕਰਨ ਲਈ ਤੁਸੀਂ ਆਪਣੇ ਵਿਚ ਇੱਛਾ ਕਿਵੇਂ ਪੈਦਾ ਕਰ ਸਕਦੇ ਹੋ ਅਤੇ ਇਹ ਰਵੱਈਆ ਤੁਸੀਂ ਕਿਵੇਂ ਦਿਖਾ ਸਕਦੇ ਹੋ?
2 ਦੂਜਿਆਂ ਬਾਰੇ ਸੋਚੋ: ਇਹ ਗੱਲ ਯਾਦ ਰੱਖੋ ਕਿ ਤੁਸੀਂ ਚੰਗੇ ਕੰਮ ਕਰਨ ਲਈ ਜ਼ਿੰਮੇਵਾਰੀਆਂ ਸੰਭਾਲਣਾ ਚਾਹੁੰਦੇ ਹੋ, ਨਾ ਕਿ ਕੋਈ ਰੁਤਬਾ ਹਾਸਲ ਕਰਨ ਲਈ। ਇਸ ਲਈ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਇੱਛਾ ਪੈਦਾ ਕਰੋ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਯਿਸੂ ਦੀ ਵਧੀਆ ਮਿਸਾਲ ਉੱਤੇ ਸੋਚ-ਵਿਚਾਰ ਕਰੀਏ। (ਮੱਤੀ 20:28; ਯੂਹੰ. 4:6, 7; 13:4, 5) ਦੂਜਿਆਂ ਦੀ ਮਦਦ ਕਰਨ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। (1 ਕੁਰਿੰ. 10:24) ਕੀ ਤੁਸੀਂ ਮੰਡਲੀ ਦੇ ਕਿਸੇ ਸਿਆਣੇ ਜਾਂ ਬੀਮਾਰ ਭੈਣ-ਭਰਾ ਦੀ ਮਦਦ ਕਰ ਸਕਦੇ ਹੋ? ਕੀ ਤੁਸੀਂ ਕਿੰਗਡਮ ਹਾਲ ਦੀ ਸਫ਼ਾਈ ਜਾਂ ਕੋਈ ਹੋਰ ਕੰਮ ਕਰਨ ਲਈ ਤਿਆਰ ਰਹਿੰਦੇ ਹੋ? ਕੀ ਤੁਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਕਿਸੇ ਹੋਰ ਭੈਣ-ਭਰਾ ਦੀ ਜਗ੍ਹਾ ਭਾਸ਼ਣ ਦੇਣ ਲਈ ਤਿਆਰ ਹੋ ਸਕਦੇ ਹੋ? ਦੂਜਿਆਂ ਦੀ ਮਦਦ ਕਰ ਕੇ ਤੁਹਾਨੂੰ ਖ਼ੁਸ਼ੀ ਮਿਲੇਗੀ।—ਰਸੂ. 20:35.
3. ਪਰਮੇਸ਼ੁਰ ਨਾਲ ਰਿਸ਼ਤਾ ਹੋਣਾ ਕਿੰਨਾ ਜ਼ਰੂਰੀ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਬਣਾ ਕੇ ਰੱਖ ਸਕਦੇ ਹੋ?
3 ਯਹੋਵਾਹ ਨਾਲ ਤੁਹਾਡਾ ਰਿਸ਼ਤਾ: ਮੰਡਲੀ ਵਿਚ ਕਿਸੇ ਭਰਾ ਕੋਲ ਖ਼ਾਸ ਹੁਨਰ ਜਾਂ ਕਾਬਲੀਅਤਾਂ ਹੋਣ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ। ਇਸ ਤਰ੍ਹਾਂ ਦਾ ਭਰਾ ਯਹੋਵਾਹ ਅਤੇ ਯਿਸੂ ਵਰਗਾ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰਦਾ ਹੈ। (1 ਕੁਰਿੰ. 2:15, 16) ਉਹ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਗੁਣ ਦਿਖਾਉਂਦਾ ਹੈ। (ਗਲਾ. 5:22, 23) ਉਹ ਜੋਸ਼ੀਲਾ ਪ੍ਰਚਾਰਕ ਹੈ ਜੋ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦਾ ਹੈ। (ਮੱਤੀ 6:33) ਤੁਸੀਂ ਬਾਕਾਇਦਾ ਸਟੱਡੀ ਕਰ ਕੇ ਪਰਮੇਸ਼ੁਰ ਵਰਗੇ ਗੁਣ ਪੈਦਾ ਕਰ ਸਕਦੇ ਹੋ। ਇਸ ਵਿਚ ਇਹ ਗੱਲਾਂ ਸ਼ਾਮਲ ਹਨ: ਹਰ ਰੋਜ਼ ਬਾਈਬਲ ਪੜ੍ਹਨੀ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਦਾ ਹਰ ਅੰਕ ਪੜ੍ਹਨਾ ਅਤੇ ਮੀਟਿੰਗਾਂ ਦੀ ਤਿਆਰੀ ਕਰਨੀ ਅਤੇ ਹਾਜ਼ਰ ਹੋਣਾ। (ਜ਼ਬੂ. 1:1, 2; ਇਬ. 10:24, 25) ਜਦੋਂ ਪੌਲੁਸ ਨੇ ਨੌਜਵਾਨ ਤਿਮੋਥਿਉਸ ਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਹੱਲਾਸ਼ੇਰੀ ਦਿੱਤੀ, ਤਾਂ ਉਸ ਨੇ ਲਿਖਿਆ: “ਸਿੱਖਿਆ . . . ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।” (1 ਤਿਮੋ. 4:15, 16) ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਮਿਲੀਆਂ ਜ਼ਿੰਮੇਵਾਰੀਆਂ ਲਈ ਸਖ਼ਤ ਮਿਹਨਤ ਕਰੋ। ਪ੍ਰਚਾਰ ਕਰਨ ਦੀ ਤਿਆਰੀ ਕਰੋ ਅਤੇ ਬਾਕਾਇਦਾ ਇਸ ਵਿਚ ਹਿੱਸਾ ਲਓ। ਸੱਚਾਈ ਵਿਚ ਤਰੱਕੀ ਕਰਨ ਲਈ ਟੀਚੇ ਰੱਖੋ ਜਿਵੇਂ ਪਾਇਨੀਅਰਿੰਗ, ਬੈਥਲ ਸੇਵਾ ਜਾਂ ਭਰਾਵਾਂ ਲਈ ਬਾਈਬਲ ਸਕੂਲ। ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੋਣ ਕਰਕੇ ਤੁਸੀਂ “ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ” ਸਕਦੇ ਹੋ।—2 ਤਿਮੋ. 2:22.
4. ਭਰੋਸੇਯੋਗ ਬਣਨ ਦੇ ਕੀ ਫ਼ਾਇਦੇ ਹਨ?
4 ਭਰੋਸਾ ਰੱਖਣਾ: ਜਿਹੜੇ ਭਰਾਵਾਂ ਨੂੰ ਪਹਿਲੀ ਸਦੀ ਵਿਚ ਲੋੜਵੰਦ ਮਸੀਹੀਆਂ ਨੂੰ ਭੋਜਨ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ “ਨੇਕਨਾਮ” ਸਨ। ਰਸੂਲਾਂ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਸੀ ਉਨ੍ਹਾਂ ਨੂੰ ਪਤਾ ਸੀ ਉਹ ਪੂਰੀ ਕਰਨਗੇ ਕਿਉਂਕਿ ਭਰਾ ਭਰੋਸੇਯੋਗ ਸਨ। ਇਨ੍ਹਾਂ ਗੱਲਾਂ ਕਰਕੇ ਰਸੂਲ ਅਹਿਮ ਮਸਲਿਆਂ ਉੱਤੇ ਆਪਣਾ ਧਿਆਨ ਲਗਾ ਸਕਦੇ ਸਨ। (ਰਸੂ. 6:1-4) ਇਸ ਲਈ ਜਦੋਂ ਮੰਡਲੀ ਵਿਚ ਤੁਹਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਉਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੋ। ਨੂਹ ਦੀ ਮਿਸਾਲ ਉੱਤੇ ਚੱਲੋ ਜਿਸ ਨੇ ਕਿਸ਼ਤੀ ਬਣਾਉਣ ਵਿਚ ਯਹੋਵਾਹ ਵੱਲੋਂ ਦਿੱਤੀ ਹਰ ਹਿਦਾਇਤ ਨੂੰ ਮੰਨਿਆ। (ਉਤ. 6:22) ਯਹੋਵਾਹ ਭਰੋਸੇਯੋਗ ਲੋਕਾਂ ਦੀ ਕਦਰ ਕਰਦਾ ਹੈ ਅਤੇ ਅਸੀਂ ਭਰੋਸੇਯੋਗ ਬਣ ਕੇ ਦਿਖਾਉਂਦੇ ਹਾਂ ਕਿ ਅਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹਾਂ।—1 ਕੁਰਿੰ. 4:2; “ਟ੍ਰੇਨਿੰਗ ਦੇ ਫ਼ਾਇਦੇ” ਨਾਂ ਦੀ ਡੱਬੀ ਦੇਖੋ।
5. ਨੌਜਵਾਨ ਭਰਾਵਾਂ ਨੂੰ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਕਿਉਂ ਬਣਨਾ ਚਾਹੀਦਾ ਹੈ?
5 ਭਵਿੱਖਬਾਣੀ ਦੇ ਅਨੁਸਾਰ ਯਹੋਵਾਹ ਤੇਜ਼ੀ ਨਾਲ ਲੋਕਾਂ ਨੂੰ ਸੱਚਾਈ ਵਿਚ ਲਿਆ ਰਿਹਾ ਹੈ। (ਯਸਾ. 60:22) ਹਰ ਸਾਲ ਤਕਰੀਬਨ 2,50,000 ਲੋਕ ਬਪਤਿਸਮਾ ਲੈਂਦੇ ਹਨ। ਸੱਚਾਈ ਵਿਚ ਬਹੁਤ ਸਾਰੇ ਨਵੇਂ ਲੋਕ ਆ ਰਹੇ ਹਨ, ਇਸ ਕਰਕੇ ਮੰਡਲੀ ਵਿਚ ਮਜ਼ਬੂਤ ਕਾਬਲ ਭਰਾਵਾਂ ਦੀ ਲੋੜ ਹੈ। ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੀ ਸੇਵਾ ਵਿਚ ਕੰਮ ਕਰਨ ਨੂੰ ਹੈ। (1 ਕੁਰਿੰ. 15:58) ਨੌਜਵਾਨ ਭਰਾਵੋ, ਕੀ ਤੁਸੀਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣ ਰਹੇ ਹੋ? ਜੇ ਹਾਂ, ਤਾਂ ਤੁਸੀਂ ਚੰਗਾ ਕੰਮ ਕਰਨ ਦੀ ਤਮੰਨਾ ਰੱਖਦੇ ਹੋ!
[ਸਫ਼ਾ 5 ਉੱਤੇ ਸੁਰਖੀ]
ਸੱਚਾਈ ਵਿਚ ਬਹੁਤ ਸਾਰੇ ਨਵੇਂ ਲੋਕ ਆ ਰਹੇ ਹਨ, ਇਸ ਕਰਕੇ ਮੰਡਲੀ ਵਿਚ ਮਜ਼ਬੂਤ ਕਾਬਲ ਭਰਾਵਾਂ ਦੀ ਲੋੜ ਹੈ
[ਸਫ਼ਾ 6 ਉੱਤੇ ਡੱਬੀ]
ਟ੍ਰੇਨਿੰਗ ਦੇ ਫ਼ਾਇਦੇ
ਕਾਬਲ ਨੌਜਵਾਨ ਭਰਾਵਾਂ ਨੂੰ ਉਦੋਂ ਫ਼ਾਇਦਾ ਹੁੰਦਾ ਹੈ ਜਦੋਂ ਬਜ਼ੁਰਗ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੰਦੇ ਹਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਮਿਲਦੀ ਹੈ। ਮੀਟਿੰਗ ਤੋਂ ਬਾਅਦ ਇਕ ਸਰਕਟ ਓਵਰਸੀਅਰ ਸਟੇਜ ਉੱਤੇ ਬੈਠ ਕੇ ਇਕ ਪਬਲੀਸ਼ਰ ਨੂੰ ਹੌਸਲਾ ਦੇ ਰਿਹਾ ਸੀ। ਉਸ ਨੇ ਦੇਖਿਆ ਕਿ ਇਕ ਨੌਜਵਾਨ ਮੁੰਡਾ ਉਨ੍ਹਾਂ ਦੇ ਨੇੜੇ ਖੜ੍ਹਾ ਸੀ। ਸਰਕਟ ਓਵਰਸੀਅਰ ਨੇ ਉਸ ਮੁੰਡੇ ਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ। ਮੁੰਡੇ ਨੇ ਜਵਾਬ ਦਿੱਤਾ ਕਿ ਹਰ ਮੀਟਿੰਗ ਤੋਂ ਬਾਅਦ ਸਟੇਜ ਸਾਫ਼ ਕਰਨ ਦੀ ਜ਼ਿੰਮੇਵਾਰੀ ਉਸ ਦੀ ਹੈ। ਉਸ ਦੇ ਮਾਪੇ ਜਾਣ ਲਈ ਤਿਆਰ ਸਨ, ਪਰ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਪਹਿਲਾਂ ਨਹੀਂ ਜਾਣਾ ਚਾਹੁੰਦਾ ਸੀ। ਸਰਕਟ ਓਵਰਸੀਅਰ ਨੇ ਸਟੇਜ ਖਾਲੀ ਕਰ ਦਿੱਤੀ। ਉਸ ਨੇ ਕਿਹਾ: “ਉਸ ਮੰਡਲੀ ਦੇ ਬਜ਼ੁਰਗ ਬਾਕਾਇਦਾ ਕਾਬਲ ਨੌਜਵਾਨ ਭਰਾਵਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਟ੍ਰੇਨਿੰਗ ਦਿੰਦੇ ਸਨ। ਨਤੀਜੇ ਵਜੋਂ, ਇਹ ਉਨ੍ਹਾਂ ਲਈ ਆਮ ਗੱਲ ਬਣ ਗਈ ਸੀ ਕਿ ਜਦੋਂ ਮੈਂ ਉਨ੍ਹਾਂ ਦੀ ਮੰਡਲੀ ਵਿਚ ਸਰਕਟ ਵਿਜ਼ਿਟ ਕਰਦਾ ਸੀ, ਤਾਂ ਉਹ ਨੌਜਵਾਨ ਭਰਾਵਾਂ ਨੂੰ ਸਹਾਇਕ ਸੇਵਕ ਬਣਾਉਣ ਲਈ ਮੈਨੂੰ ਨਾਂ ਦਿੰਦੇ ਸਨ।”