“ਮਸੀਹੀ ਸਿੱਖਿਆਵਾਂ ਉੱਤੇ ਪੱਕੇ” ਰਹਿਣ ਵਿਚ ਉਨ੍ਹਾਂ ਦੀ ਮਦਦ ਕਰੋ
ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਦੀ ਬਰਕਤ ਨਾਲ ਇੰਨੇ ਲੋਕ ਸੱਚਾਈ ਵਿਚ ਆ ਰਹੇ ਹਨ। ਹਰ ਸਾਲ ਤਕਰੀਬਨ 2,50,000 ਲੋਕ ਬਪਤਿਸਮਾ ਲੈਂਦੇ ਹਨ। (ਬਿਵ. 28:2) ਜਦੋਂ ਇਕ ਵਿਦਿਆਰਥੀ ਬਪਤਿਸਮਾ ਲੈ ਲੈਂਦਾ ਹੈ, ਤਾਂ ਸ਼ਾਇਦ ਸਟੱਡੀ ਕਰਾਉਣ ਵਾਲਾ ਉਸ ਦੀ ਸਟੱਡੀ ਬੰਦ ਕਰ ਦੇਵੇ ਤੇ ਹੋਰਾਂ ਦੀ ਮਦਦ ਕਰਨ ਲੱਗ ਪਵੇ। ਸ਼ਾਇਦ ਵਿਦਿਆਰਥੀ ਵੀ ਸਟੱਡੀ ਬੰਦ ਕਰਨੀ ਚਾਹੇ ਤਾਂਕਿ ਉਹ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕੇ। ਪਰ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਸੱਚਾਈ ਵਿਚ ਪੱਕਾ ਹੋਵੇ। ਉਸ ਨੂੰ ਮਸੀਹ ਵਿਚ “ਆਪਣੀਆਂ ਜੜ੍ਹਾਂ ਪੱਕੀਆਂ” ਰੱਖਣ ਤੇ “ਮਸੀਹੀ ਸਿੱਖਿਆਵਾਂ ਉੱਤੇ ਪੱਕੇ” ਰਹਿਣ ਦੀ ਲੋੜ ਹੈ। (ਕੁਲੁ. 2:6, 7; 2 ਤਿਮੋ. 3:12) ਇਸ ਲਈ ਬਪਤਿਸਮਾ ਲੈਣ ਤੋਂ ਬਾਅਦ ਵਿਦਿਆਰਥੀ ਨੂੰ ਬਾਈਬਲ ਸਟੱਡੀ ਕਰਦੇ ਰਹਿਣਾ ਚਾਹੀਦਾ ਹੈ ਜਦ ਤਕ ਉਹ ਬਾਈਬਲ ਕੀ ਸਿਖਾਉਂਦੀ ਹੈ? ਅਤੇ ਪਰਮੇਸ਼ੁਰ ਨਾਲ ਪਿਆਰ ਨਾਂ ਦੀਆਂ ਕਿਤਾਬਾਂ ਦੀ ਸਟੱਡੀ ਨਹੀਂ ਕਰ ਲੈਂਦਾ।—ਸਾਡੀ ਰਾਜ ਸੇਵਕਾਈ, ਅਪ੍ਰੈਲ 2011 ਸਫ਼ਾ 2 ਦੇਖੋ।