ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਜਨਵਰੀ-ਫਰਵਰੀ
“ਅਸੀਂ ਅੱਜ ਤੁਹਾਡੇ ਇਲਾਕੇ ਵਿਚ ਸਾਰਿਆਂ ਨਾਲ ਗੱਲ ਕਰ ਰਹੇ ਹਾਂ। ਬਹੁਤ ਸਾਰੇ ਲੋਕਾਂ ਨੂੰ ਚਿੰਤਾ ਹੈ ਕਿ ਸਮਾਜ ਵਿਚ ਚੰਗੇ ਸੰਸਕਾਰ ਘੱਟ ਰਹੇ ਹਨ। ਕੀ ਤੁਹਾਡੇ ਖ਼ਿਆਲ ਵਿਚ ਅੱਜ ਲੋਕਾਂ ਨੂੰ ਚੰਗੇ ਸੰਸਕਾਰਾਂ ਦੀ ਪਰਵਾਹ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਕਈ ਸਦੀਆਂ ਪਹਿਲਾਂ ਲਿਖੀ ਗਈ ਇਕ ਭਵਿੱਖਬਾਣੀ ਦਿਖਾ ਸਕਦਾ ਹਾਂ ਜਿਸ ਵਿਚ ਦੱਸਿਆ ਹੈ ਕਿ ਲੋਕਾਂ ਦਾ ਸੁਭਾਅ ਅਤੇ ਰਵੱਈਆ ਕਿੰਨਾ ਬਦਲ ਜਾਵੇਗਾ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ 2 ਤਿਮੋਥਿਉਸ 3:1-5 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਬਾਈਬਲ ਵਿਚ ਪਾਏ ਜਾਂਦੇ ਸੰਸਕਾਰਾਂ ʼਤੇ ਚੱਲਣ ਦਾ ਕੀ ਫ਼ਾਇਦਾ ਹੈ।”