ਪ੍ਰਚਾਰ ਵਿਚ ਕੀ ਕਹੀਏ
ਫਰਵਰੀ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਬਹੁਤ ਲੋਕ ਚਾਹੁੰਦੇ ਹਨ ਕਿ ਦੁਨੀਆਂ ਦੀਆਂ ਹਾਲਤਾਂ ਸੁਧਰ ਜਾਣ। ਕੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਤੋਂ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ?” ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਜ਼ਬੂਰ 37:10, 11 ਪੜ੍ਹੋ। ਫਿਰ ਉਸ ਨੂੰ ਜਨਵਰੀ-ਮਾਰਚ ਦਾ ਪਹਿਰਾਬੁਰਜ ਹੱਥ ਵਿਚ ਫੜਾਓ ਅਤੇ ਸਫ਼ਾ 13 ਦੇ ਆਖ਼ਰੀ ਉਪ-ਸਿਰਲੇਖ ਹੇਠਾਂ ਦਿੱਤੀ ਜਾਣਕਾਰੀ ਪੜ੍ਹੋ ਤੇ ਉਸ ਉੱਤੇ ਚਰਚਾ ਕਰੋ। ਫਿਰ ਉਸ ਨੂੰ ਰਸਾਲੇ ਦਿਓ ਅਤੇ ਚੌਥੇ ਸਵਾਲ ਦੇ ਜਵਾਬ ʼਤੇ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਜਨਵਰੀ-ਮਾਰਚ
ਸਫ਼ਾ 27 ʼਤੇ ਦਿੱਤੇ ਲੇਖ ਦਾ ਵਿਸ਼ਾ ਦਿਖਾਓ ਅਤੇ ਕਹੋ: “ਤੁਸੀਂ ਇਸ ਸਵਾਲ ਦਾ ਜਵਾਬ ਕੀ ਦੇਵੋਗੇ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਤੋਂ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ 1 ਯੂਹੰਨਾ 5:19 ਪੜ੍ਹੋ।] ਇਸ ਹਵਾਲੇ ਮੁਤਾਬਕ “ਦੁਸ਼ਟ” ਜਾਂ ਸ਼ੈਤਾਨ ਦੁਨੀਆਂ ʼਤੇ ਰਾਜ ਕਰ ਰਿਹਾ ਹੈ। ਪਰ ਇਸ ਸੰਬੰਧੀ ਕੁਝ ਸਵਾਲ ਪੈਦਾ ਹੁੰਦੇ ਹਨ। ਸ਼ੈਤਾਨ ਕਿੱਥੋਂ ਆਇਆ ਹੈ? ਕੀ ਉਹ ਅਸਲੀ ਹੈ? ਪਰਮੇਸ਼ੁਰ ਉਸ ਨੂੰ ਕਿੰਨੇ ਸਮੇਂ ਲਈ ਰਾਜ ਕਰਨ ਦੇਵੇਗਾ? ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ।”
ਜਾਗਰੂਕ ਬਣੋ! ਜਨਵਰੀ-ਮਾਰਚ
“ਸੋਸ਼ਲ ਨੈੱਟਵਰਕਿੰਗ ਸਾਈਟਾਂ ਅੱਜ-ਕੱਲ੍ਹ ਬਹੁਤ ਮਸ਼ਹੂਰ ਹੋ ਗਈਆਂ ਹਨ। ਤੁਹਾਡੇ ਖ਼ਿਆਲ ਵਿਚ ਇਨ੍ਹਾਂ ਸਾਈਟਾਂ ਨੂੰ ਵਰਤਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? [ਜਵਾਬ ਲਈ ਸਮਾਂ ਦਿਓ।] ਇਸ ਸੰਬੰਧੀ ਕੀ ਮੈਂ ਤੁਹਾਨੂੰ ਬਾਈਬਲ ਤੋਂ ਇਕ ਹਵਾਲਾ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਕਹਾਉਤਾਂ 3:21 ਪੜ੍ਹੋ। ਸਫ਼ਾ 14 ʼਤੇ ਲੇਖ ਦਿਖਾਓ।] ਇਸ ਲੇਖ ਵਿਚ ਇਸ ਵਿਸ਼ੇ ʼਤੇ ਹੋਰ ਗੱਲਬਾਤ ਕੀਤੀ ਗਈ ਹੈ।”