ਪ੍ਰਚਾਰ ਵਿਚ ਕੀ ਕਹੀਏ
ਸਤੰਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
ਜੇ ਵਿਅਕਤੀ ਤੁਹਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੈ, ਤਾਂ ਤੁਸੀਂ ਪੁੱਛ ਸਕਦੇ ਹੋ: “ਕਈ ਲੋਕੀ ਮੰਨਦੇ ਹਨ ਕਿ ਯਿਸੂ ਇਕ ਚੰਗਾ ਆਦਮੀ ਸੀ, ਪਰ ਤੁਹਾਡੇ ਖ਼ਿਆਲ ਵਿਚ ਉਹ ਕੌਣ ਸੀ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਦਾ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਸਾਨੂੰ ਦੱਸਦਾ ਹੈ ਕਿ ਯਿਸੂ ਮਸੀਹ ਕੌਣ ਸੀ?” [ਜੇ ਵਿਅਕਤੀ ਦਿਲਚਸਪੀ ਲੈਂਦਾ ਹੈ, ਤਾਂ ਕੁਲੁੱਸੀਆਂ 1:15, 16 ਪੜ੍ਹੋ। ਫਿਰ ਵਿਅਕਤੀ ਨੂੰ ਜੁਲਾਈ-ਸਤੰਬਰ ਦੇ ਪਹਿਰਾਬੁਰਜ ਦੀ ਕਾਪੀ ਦਿਓ ਤੇ ਸਫ਼ਾ 28 ʼਤੇ ਪਹਿਲੇ ਸਿਰਲੇਖ ਵਿਚ ਦਿੱਤੀ ਜਾਣਕਾਰੀ ਨੂੰ ਪੜ੍ਹੋ ਤੇ ਇਸ ਬਾਰੇ ਗੱਲਬਾਤ ਕਰੋ। ਉਸ ਨੂੰ ਰਸਾਲੇ ਰੱਖਣ ਲਈ ਕਹੋ ਅਤੇ ਅਗਲੇ ਸਵਾਲ ʼਤੇ ਗੱਲਬਾਤ ਕਰਨ ਦਾ ਇੰਤਜ਼ਾਮ ਕਰੋ।]
ਪਹਿਰਾਬੁਰਜ ਜੁਲਾਈ-ਸਤੰਬਰ
“ਅੱਜ-ਕੱਲ੍ਹ ਜੂਆ ਖੇਡਣਾ ਬਹੁਤ ਮਸ਼ਹੂਰ ਹੋ ਗਿਆ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਦਾ ਅਸੂਲ ਦਿਖਾ ਸਕਦਾ ਹਾਂ ਜੋ ਸਾਨੂੰ ਸੇਧ ਦੇ ਸਕਦਾ ਹੈ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਕੂਚ 20:17 ਪੜ੍ਹੋ।] ਇਹ ਲੇਖ ਦੱਸਦਾ ਹੈ ਕਿ ਬਾਈਬਲ ਜੂਆ ਖੇਡਣ ਬਾਰੇ ਕੀ ਕਹਿੰਦੀ ਹੈ।” ਸਫ਼ਾ 30 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਜੁਲਾਈ-ਸਤੰਬਰ
“ਕੀ ਤੁਹਾਨੂੰ ਲੱਗਦਾ ਹੈ ਕਿ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਸਦਮਾ ਸਹਿਣਾ ਇਕ ਇਨਸਾਨ ਲਈ ਸਭ ਤੋਂ ਔਖੀ ਗੱਲ ਹੈ?” [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਸਲਾਹ ਪੜ੍ਹ ਕੇ ਦਿਖਾਵਾਂ ਜੋ ਕਾਫ਼ੀ ਮਦਦ ਕਰ ਸਕਦੀ ਹੈ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਜ਼ਬੂਰ 55:22 ਪੜ੍ਹੋ।] ਅਸੀਂ ਆਪਣਾ ਬੋਝ ਰੱਬ ਉੱਤੇ ਕਿਵੇਂ ਸੁੱਟ ਸਕਦੇ ਹਾਂ? ਇਹ ਰਸਾਲਾ ਅਜਿਹੇ ਸਦਮੇ ਨੂੰ ਸਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ।”