ਪ੍ਰਚਾਰ ਵਿਚ ਕੀ ਕਹੀਏ
ਸਤੰਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਤੁਸੀਂ ਮੇਰੇ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਸਾਨੂੰ ਸਾਰਿਆਂ ਨੂੰ ਦੋਸਤ-ਮਿੱਤਰ ਦੀ ਲੋੜ ਹੈ। ਤੁਹਾਨੂੰ ਆਪਣੇ ਦੋਸਤ ਵਿਚ ਕਿਹੜੀ ਖੂਬੀ ਜ਼ਿਆਦਾ ਵਧੀਆ ਲੱਗਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਕੁਝ ਹਵਾਲੇ ਦਿਖਾ ਸਕਦਾ ਹਾਂ ਜੋ ਦਿਖਾਉਂਦੇ ਹਨ ਕਿ ਸਾਨੂੰ ਆਪਣੇ ਦੋਸਤਾਂ ਦੀ ਚੋਣ ਧਿਆਨ ਨਾਲ ਕਿਉਂ ਕਰਨੀ ਚਾਹੀਦੀ ਹੈ?” ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਜੁਲਾਈ-ਸਤੰਬਰ ਦਾ ਪਹਿਰਾਬੁਰਜ ਦਿਓ ਤੇ ਸਫ਼ਾ 18 ʼਤੇ ਦਿੱਤੇ ਪਹਿਲੇ ਸਿਰਲੇਖ ਉੱਤੇ ਚਰਚਾ ਕਰੋ। ਜੇ ਘਰ-ਮਾਲਕ ਰਾਜ਼ੀ ਹੁੰਦਾ ਹੈ, ਤਾਂ ਘੱਟੋ-ਘੱਟ ਇਕ ਹਵਾਲਾ ਉਸ ਨਾਲ ਪੜ੍ਹੋ। ਰਸਾਲੇ ਦਿਓ ਤੇ ਅਗਲੇ ਸਵਾਲ ਦਾ ਜਵਾਬ ਦੇਣ ਲਈ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਜੁਲਾਈ-ਸਤੰਬਰ
“ਅਸੀਂ ਇਤਿਹਾਸ ਦੇ ਮਹਾਨ ਆਦਮੀਆਂ ਤੇ ਔਰਤਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਕ ਮਹਾਨ ਆਦਮੀ ਬਾਰੇ ਹਵਾਲਾ ਦਿਖਾ ਸਕਦਾ ਹਾਂ ਜਿਸ ਨੂੰ ‘ਪਰਮੇਸ਼ੁਰ ਦਾ ਦੋਸਤ’ ਕਿਹਾ ਜਾਂਦਾ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਵੇ, ਤਾਂ ਯਾਕੂਬ 2:23 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਆਪਣਾ ਦੋਸਤ ਕਿਉਂ ਸਮਝਿਆ ਸੀ ਅਤੇ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਅਬਰਾਹਾਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।”