ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਮਾਰਚ-ਅਪ੍ਰੈਲ
“ਅਸੀਂ ਅਜਿਹੇ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਜੋ ਸਾਰਿਆਂ ʼਤੇ ਅਸਰ ਪਾਉਂਦਾ ਹੈ—ਉਹ ਹੈ ਸਾਡੇ ਕਿਸੇ ਅਜ਼ੀਜ਼ ਦੀ ਮੌਤ। ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਆਪਣਾ ਕੋਈ ਕਰੀਬ ਦੋਸਤ ਜਾਂ ਰਿਸ਼ਤੇਦਾਰ ਦਾ ਵਿਛੋੜਾ ਸਹਿਣਾ ਸਭ ਤੋਂ ਮੁਸ਼ਕਲ ਗੱਲ ਹੈ? [ਜਵਾਬ ਲਈ ਸਮਾਂ ਦਿਓ।] ਮੈਨੂੰ ਇਸ ਗੱਲ ਤੋਂ ਬਹੁਤ ਦਿਲਾਸਾ ਮਿਲਿਆ, ਕੀ ਮੈਂ ਤੁਹਾਨੂੰ ਦਿਖਾ ਸਕਦਾਂ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ ਤਾਂ ਯਸਾਯਾਹ 25:8 ਪੜ੍ਹੋ।] ਇਹ ਰਸਾਲਾ ਬਾਈਬਲ ਦੇ ਵਾਅਦੇ ਬਾਰੇ ਦੱਸਦੀ ਹੈ ਕਿ ਇਕ ਦਿਨ ਮੌਤ ਨੂੰ ਮਿਟਾਇਆ ਜਾਵੇਗਾ ਅਤੇ ਸਾਡੇ ਗੁਜ਼ਰੇ ਹੋਏ ਅਜ਼ੀਜ਼ ਦੁਬਾਰਾ ਜੀ ਉੱਠਣਗੇ।”