ਪ੍ਰਚਾਰ ਵਿਚ ਕੀ ਕਹੀਏ
ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਵੇਲੇ ਕੀ ਕਹੀਏ
“ਇਸ ਮਹੀਨੇ ਬਹੁਤ ਸਾਰੇ ਲੋਕ ਯਿਸੂ ਬਾਰੇ ਸੋਚਦੇ ਹਨ ਅਤੇ ਹੈਰਾਨ ਹੁੰਦੇ ਹਨ ਕਿ ਉਸ ਨੇ ਇੱਦਾਂ ਦੇ ਕਿਹੜੇ ਕੰਮ ਕੀਤੇ ਹਨ ਜਿਨ੍ਹਾਂ ਕਰਕੇ ਉਹ ਇੰਨਾ ਮਸ਼ਹੂਰ ਹੈ। ਅਸੀਂ ਸਾਰਿਆਂ ਨੂੰ ਇਕ ਖ਼ਾਸ ਮੌਕੇ ਤੇ ਆਉਣ ਦਾ ਸੱਦਾ ਦੇ ਰਹੇ ਹਾਂ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕ 3 ਅਪ੍ਰੈਲ ਨੂੰ ਮੁਫ਼ਤ ਵਿਚ ਇਕ ਭਾਸ਼ਣ ਸੁਣਨ ਲਈ ਇਕੱਠੇ ਹੋਣਗੇ ਜਿਸ ਵਿਚ ਦੱਸਿਆ ਜਾਵੇਗਾ ਕਿ ਉਸ ਦੀ ਕੁਰਬਾਨੀ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਖ਼ਾਸ ਮੌਕੇ ਤੇ ਆਓ। ਇਸ ਸੱਦਾ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਵਰ੍ਹੇਗੰਢ ਕਦੋਂ ਤੇ ਕਿੱਥੇ ਮਨਾਈ ਜਾਵੇਗੀ।”