ਪ੍ਰਚਾਰ ਵਿਚ ਕੀ ਕਹੀਏ
ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਵੇਲੇ ਕੀ ਕਹੀਏ
ਜੇ ਘਰ-ਮਾਲਕ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਦਿਖਾਏ, ਤਾਂ ਅਸੀਂ ਕਹਿ ਸਕਦੇ ਹਾਂ: “ਅਸੀਂ ਤੁਹਾਡੇ ਪਰਿਵਾਰ ਨੂੰ ਇਕ ਖ਼ਾਸ ਪ੍ਰੋਗ੍ਰਾਮ ਵਿਚ ਹਾਜ਼ਰ ਹੋਣ ਦਾ ਸੱਦਾ ਦੇਣਾ ਚਾਹੁੰਦੇ ਹਾਂ ਜੋ ਅਸੀਂ ਹਰ ਸਾਲ ਰੱਖਦੇ ਹਾਂ। ਇਸ ਸਾਲ ਇਹ ਪ੍ਰੋਗ੍ਰਾਮ ਦੁਨੀਆਂ ਭਰ ਵਿਚ 26 ਮਾਰਚ ਨੂੰ ਰੱਖਿਆ ਜਾਵੇਗਾ। ਇਹ ਯਿਸੂ ਦੀ ਕੁਰਬਾਨੀ ਦੀ ਵਰ੍ਹੇਗੰਢ ਹੈ। ਮੁਫ਼ਤ ਵਿਚ ਬਾਈਬਲ ਵਿੱਚੋਂ ਸਮਝਾਇਆ ਜਾਵੇਗਾ ਕਿ ਯਿਸੂ ਦੀ ਕੁਰਬਾਨੀ ਤੋਂ ਸਾਨੂੰ ਕੀ ਲਾਭ ਹੋਇਆ ਹੈ। ਇਸ ਸੱਦੇ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਪ੍ਰੋਗ੍ਰਾਮ ਕਦੋਂ ਅਤੇ ਕਿੱਥੇ ਹੋਵੇਗਾ।”
ਪਹਿਰਾਬੁਰਜ ਮਾਰਚ-ਅਪ੍ਰੈਲ
“ਜਦੋਂ ਬੱਚਾ ਬੀਮਾਰ ਜਾਂ ਅਪਾਹਜ ਹੁੰਦਾ ਹੈ, ਤਾਂ ਮਾਪਿਆਂ ਲਈ ਉਸ ਦੀ ਦੇਖ-ਭਾਲ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਅਜਿਹੇ ਹਾਲਾਤਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਿਵੇਂ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਦਿਖਾਉਂਦਾ ਹੈ ਕਿ ਪਰਮੇਸ਼ੁਰ ਨੇ ਭਵਿੱਖ ਵਿਚ ਕੀ ਕਰਨ ਦਾ ਵਾਅਦਾ ਕੀਤਾ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ। ਸਫ਼ਾ 10 ʼਤੇ ਲੇਖ ਦਿਖਾਓ।] ਹਾਲਾਂਕਿ ਬਾਈਬਲ ਵਿਚ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਪਾਈ ਗਈ ਹੈ, ਇਸ ਲੇਖ ਵਿਚ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ ਜੋ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਮਾਪਿਆਂ ਦੀ ਮਦਦ ਕਰ ਸਕਦੇ ਹਨ।”