11-17 ਮਾਰਚ ਦੇ ਹਫ਼ਤੇ ਦੀ ਅਨੁਸੂਚੀ
11-17 ਮਾਰਚ
ਗੀਤ 1 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 20 ਪੈਰੇ 1-12 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮਰਕੁਸ 13-16 (10 ਮਿੰਟ)
ਨੰ. 1: ਮਰਕੁਸ 14:22-42 (4 ਮਿੰਟ ਜਾਂ ਘੱਟ)
ਨੰ. 2: ਯਿਸੂ ਦੀ ਮੌਤ ਦੇ ਦਿਨ ਦੀ ਕੀ ਅਹਿਮੀਅਤ ਹੈ? (5 ਮਿੰਟ)
ਨੰ. 3: ਯਿਸੂ ਦੀ ਮੌਤ ਦੇ ਯਾਦਗਾਰੀ ਦਿਨ ਤੇ ਵਰਤੀ ਜਾਂਦੀ ਰੋਟੀ ਅਤੇ ਦਾਖਰਸ ਕੀ ਦਰਸਾਉਂਦੇ ਹਨ? (5 ਮਿੰਟ)
□ ਸੇਵਾ ਸਭਾ:
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਮੱਤੀ 10:7-10 ਅਤੇ ਲੂਕਾ 10:1-4 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
10 ਮਿੰਟ: ਆਪਣੀ ਸੇਵਕਾਈ ਨੂੰ ਅੱਗੇ ਵਧਾਉਣ ਦੇ ਤਰੀਕੇ—ਪਹਿਲਾ ਭਾਗ। ਸਾਡੀ ਰਾਜ ਸੇਵਕਾਈ, ਅਗਸਤ 2001, ਸਫ਼ਾ 8 ʼਤੇ ਲੇਖ ਉੱਤੇ ਆਧਾਰਿਤ ਚਰਚਾ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਫੁੱਲ-ਟਾਈਮ ਸੇਵਾ ਕੀਤੀ। ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ? ਉਨ੍ਹਾਂ ਦੇ ਪਰਿਵਾਰ ਜਾਂ ਮੰਡਲੀ ਨੇ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ ਸੀ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
10 ਮਿੰਟ: “ਖ਼ੁਸ਼ੀ ਨਾਲ ਮੈਮੋਰੀਅਲ ਦੀਆਂ ਤਿਆਰੀਆਂ ਕਰੋ।” ਸਵਾਲ-ਜਵਾਬ। ਦੱਸੋ ਕਿ ਮੈਮੋਰੀਅਲ ਮਨਾਉਣ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਦੱਸੋ ਕਿ ਤੁਹਾਡੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦਾ ਕੰਮ ਕਿਵੇਂ ਚੱਲ ਰਿਹਾ ਹੈ।
ਗੀਤ 8 ਅਤੇ ਪ੍ਰਾਰਥਨਾ