ਪ੍ਰਚਾਰ ਵਿਚ ਕੀ ਕਹੀਏ
ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਵੇਲੇ ਕੀ ਕਹੀਏ
“ਅਸੀਂ ਸਾਰਿਆਂ ਨੂੰ ਇਕ ਖ਼ਾਸ ਮੌਕੇ ਤੇ ਆਉਣ ਦਾ ਸੱਦਾ ਦੇ ਰਹੇ ਹਾਂ। ਇਹ ਯਿਸੂ ਦੀ ਮੌਤ ਦੀ ਵਰ੍ਹੇਗੰਢ ਹੈ। ਤੁਸੀਂ ਸ਼ਾਇਦ ਸੋਚੋ ਕਿ ਇਹ ਮੌਕਾ ਇੰਨਾ ਖ਼ਾਸ ਕਿਉਂ ਹੈ। [ਜਵਾਬ ਲਈ ਸਮਾਂ ਦਿਓ। ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਗੱਲਬਾਤ ਜਾਰੀ ਰੱਖੋ।] ਦੁਨੀਆਂ ਭਰ ਵਿਚ ਲੱਖਾਂ ਹੀ ਲੋਕ 14 ਅਪ੍ਰੈਲ ਨੂੰ ਯਿਸੂ ਦੀ ਮੌਤ ਦੀ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਣਗੇ ਅਤੇ ਮੁਫ਼ਤ ਵਿਚ ਬਾਈਬਲ ʼਤੇ ਆਧਾਰਿਤ ਭਾਸ਼ਣ ਸੁਣਨਗੇ ਕਿ ਉਸ ਦੀ ਕੁਰਬਾਨੀ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ। ਇਸ ਸੱਦੇ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਵਰ੍ਹੇਗੰਢ ਕਦੋਂ ਤੇ ਕਿੱਥੇ ਮਨਾਈ ਜਾਵੇਗੀ।”
ਜਾਗਰੂਕ ਬਣੋ! ਮਾਰਚ-ਅਪ੍ਰੈਲ
“ਕੀ ਤੁਸੀਂ ਮੰਨਦੇ ਹੋ ਕਿ ਅੱਜ ਪਰਿਵਾਰ ਬਹੁਤ ਸਾਰੇ ਦਬਾਵਾਂ ਦਾ ਸਾਮ੍ਹਣਾ ਕਰ ਰਹੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਕਹਾਵਤ ਦਿਖਾ ਸਕਦਾ ਹਾਂ ਜੋ ਦੱਸਦੀ ਹੈ ਕਿ ਘਰ ਬਣਾਉਣ ਤੇ ਇਸ ਨੂੰ ਪੱਕਾ ਕਰਨ ਲਈ ਪਰਿਵਾਰਾਂ ਕੋਲ ਕੀ ਹੋਣਾ ਜ਼ਰੂਰੀ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਕਹਾਉਤਾਂ 24:3 ਪੜ੍ਹੋ।] ਕਈਆਂ ਨੇ ਦੇਖਿਆ ਹੈ ਕਿ ਬਾਈਬਲ ਵਿਚ ਪਾਈ ਜਾਂਦੀ ਬੁੱਧ ʼਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਰਸਾਲੇ ਵਿਚ ਬਾਈਬਲ ʼਤੇ ਆਧਾਰਿਤ ਅਨੋਖੀ ਵੈੱਬਸਾਈਟ ਬਾਰੇ ਦੱਸਿਆ ਹੈ ਜਿਸ ਉੱਤੇ ਪਰਿਵਾਰਾਂ ਦੀ ਮਦਦ ਲਈ ਮੁਫ਼ਤ ਵਿਚ ਕੁਝ ਲੇਖ ਤੇ ਵੀਡੀਓ ਹਨ।