ਹੋਰ ਵਧੀਆ ਪ੍ਰਚਾਰਕ ਬਣੋ—ਸੋਚੋ ਕਿ ਤੁਸੀਂ ਸ਼ੁਰੂ ਵਿਚ ਕੀ ਕਹੋਗੇ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜੇ ਸਾਡੇ ਸ਼ੁਰੂਆਤੀ ਸ਼ਬਦ ਸੁਣ ਕੇ ਘਰ-ਮਾਲਕ ਦੀ ਦਿਲਚਸਪੀ ਨਹੀਂ ਜਾਗਦੀ, ਤਾਂ ਉਹ ਸ਼ਾਇਦ ਗੱਲਬਾਤ ਕਰਨੀ ਬੰਦ ਕਰ ਦੇਵੇ। ਇਸ ਲਈ ਕਈ ਪਬਲੀਸ਼ਰ ਆਪਣੀ ਪੇਸ਼ਕਾਰੀ ਦੇ ਸ਼ੁਰੂਆਤੀ ਲਫ਼ਜ਼ਾਂ ਨੂੰ ਬਹੁਤ ਅਹਿਮ ਸਮਝਦੇ ਹਨ। ਹਾਲਾਂਕਿ ਸਾਡੀ ਰਾਜ ਸੇਵਕਾਈ ਵਿਚ ਪੇਸ਼ਕਾਰੀਆਂ ਦਿੱਤੀਆਂ ਹੁੰਦੀਆਂ ਹਨ, ਪਰ ਉਨ੍ਹਾਂ ਵਿਚ ਕੁਝ ਹੀ ਸ਼ੁਰੂਆਤੀ ਲਫ਼ਜ਼ ਦੱਸੇ ਹੁੰਦੇ ਹਨ ਤਾਂਕਿ ਅਸੀਂ ਪੇਸ਼ਕਾਰੀ ਵਿਚ ਫੇਰ-ਬਦਲ ਕਰ ਸਕੀਏ ਜਾਂ ਫਿਰ ਅਸੀਂ ਆਪਣੀ ਪੇਸ਼ਕਾਰੀ ਖ਼ੁਦ ਤਿਆਰ ਕਰ ਸਕਦੇ ਹਾਂ। ਘਰ-ਮਾਲਕ ਦੇ ਦਰਵਾਜ਼ਾ ਖੋਲ੍ਹਦਿਆਂ ਹੀ ਸ਼ਾਇਦ ਅਸੀਂ ਉਹੀ ਕਹਿੰਦੇ ਹਾਂ ਜੋ ਸਾਡੇ ਮਨ ਵਿਚ ਆਉਂਦਾ ਹੈ। ਪਰ ਇਸ ਤਰ੍ਹਾਂ ਕਰਨ ਦੀ ਬਜਾਇ ਜੇ ਅਸੀਂ ਧਿਆਨ ਨਾਲ ਤਿਆਰੀ ਕਰ ਕੇ ਆਪਣੇ ਸ਼ੁਰੂਆਤੀ ਸ਼ਬਦ ਚੁਣਾਂਗੇ, ਤਾਂ ਸਾਡੀ ਗੱਲ ਦਾ ਲੋਕਾਂ ʼਤੇ ਜ਼ਿਆਦਾ ਅਸਰ ਪਵੇਗਾ।—ਕਹਾ. 15:28.
ਇਸ ਤਰ੍ਹਾਂ ਕਿਵੇਂ ਕਰੀਏ:
• ਵਿਸ਼ਾ ਚੁਣੋ। ਇਹ ਉਨ੍ਹਾਂ ਪ੍ਰਕਾਸ਼ਨਾਂ ʼਤੇ ਆਧਾਰਿਤ ਹੋਣਾ ਚਾਹੀਦਾ ਹੈ ਜੋ ਤੁਸੀਂ ਲੋਕਾਂ ਨੂੰ ਦਿਓਗੇ ਤੇ ਜਿਸ ਬਾਰੇ ਉਹ ਗੱਲ ਕਰਨੀ ਚਾਹੁਣਗੇ।
• ਧਿਆਨ ਨਾਲ ਪਹਿਲੇ ਇਕ-ਦੋ ਵਾਕ ਤਿਆਰ ਕਰੋ ਜੋ ਤੁਸੀਂ ਨਮਸਤੇ ਕਹਿਣ ਤੋਂ ਬਾਅਦ ਕਹੋਗੇ। ਤੁਸੀਂ ਸ਼ਾਇਦ ਇਹ ਕਹਿ ਸਕਦੇ ਹੋ: “ਮੈਂ ਤੁਹਾਨੂੰ ਇਸ ਲਈ ਮਿਲਣ ਆਇਆ ਕਿਉਂਕਿ . . .,” “ਕਈ ਲੋਕਾਂ ਨੂੰ ਫ਼ਿਕਰ ਹੈ ਕਿ . . .,” “ਮੈਂ ਇਸ ਗੱਲ ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦਾ . . .,” ਜਾਂ ਕੁਝ ਹੋਰ। ਛੋਟੇ ਤੇ ਸੌਖੇ ਵਾਕ ਵਰਤੋ। ਕੁਝ ਪਬਲੀਸ਼ਰ ਸ਼ੁਰੂਆਤੀ ਸ਼ਬਦਾਂ ਨੂੰ ਰਟ ਲੈਂਦੇ ਹਨ।
• ਕੋਈ ਅਜਿਹਾ ਸਵਾਲ ਪੁੱਛੋ ਜੋ ਘਰ-ਮਾਲਕ ਨੂੰ ਆਪਣੇ ਵਿਚਾਰ ਦੱਸਣ ਲਈ ਪ੍ਰੇਰੇਗਾ। (ਮੱਤੀ 17:25) ਯਾਦ ਰੱਖੋ ਕਿ ਤੁਹਾਡੇ ਆਉਣ ਤੋਂ ਪਹਿਲਾਂ ਉਹ ਕੁਝ ਹੋਰ ਸੋਚ ਰਿਹਾ ਸੀ। ਇਸ ਲਈ ਸਵਾਲ ਇੰਨਾ ਔਖਾ ਨਹੀਂ ਹੋਣਾ ਚਾਹੀਦਾ ਕਿ ਉਸ ਨੂੰ ਜਵਾਬ ਨਾ ਸੁੱਝੇ ਜਾਂ ਉਹ ਸ਼ਰਮਿੰਦਾ ਹੋ ਜਾਵੇ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
• ਪਰਿਵਾਰਕ ਸਟੱਡੀ ਦੌਰਾਨ ਕੁਝ ਸਮੇਂ ਲਈ ਸ਼ੁਰੂਆਤੀ ਲਫ਼ਜ਼ਾਂ ਨੂੰ ਤਿਆਰ ਕਰ ਕੇ ਪ੍ਰੈਕਟਿਸ ਕਰੋ।
• ਪ੍ਰਚਾਰ ਕਰਦਿਆਂ ਆਪਣੇ ਨਾਲ ਦੇ ਪਬਲੀਸ਼ਰ ਨੂੰ ਦੱਸੋ ਕਿ ਤੁਸੀਂ ਕੀ ਕਹੋਗੇ। (ਕਹਾ. 27:17) ਜੇ ਤੁਹਾਡੇ ਸ਼ੁਰੂਆਤੀ ਸ਼ਬਦ ਅਸਰਕਾਰੀ ਨਹੀਂ ਹਨ, ਤਾਂ ਇਨ੍ਹਾਂ ਨੂੰ ਬਦਲੋ।