ਨਵਾਂ ਵੈੱਬਸਾਈਟ ਟ੍ਰੈਕਟ ਵਰਤੋ
ਟ੍ਰੈਕਟ ਦਾ ਵਿਸ਼ਾ ਹੈ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਇਸ ਟ੍ਰੈਕਟ ਪਿੱਛੇ ਤਿੰਨ ਸਵਾਲ ਦਿੱਤੇ ਗਏ ਹਨ। ਮੌਕਾ ਮਿਲਣ ਤੇ ਸਮਝਦਾਰੀ ਨਾਲ ਵਿਅਕਤੀ ਨੂੰ ਪੁੱਛੋ ਕਿ ਉਹ ਕਿਹੜੇ ਸਵਾਲ ਦਾ ਜਵਾਬ ਜਾਣਨਾ ਚਾਹੇਗਾ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਦਿਲਚਸਪੀ ਲੈਂਦਾ ਹੈ, ਤਾਂ ਉਸ ਨੂੰ ਵੈੱਬਸਾਈਟ ਉੱਤੇ ਕਿਤਾਬਾਂ ਅਤੇ ਮੈਗਜ਼ੀਨ > ਕਿਤਾਬਾਂ ਅਤੇ ਬਰੋਸ਼ਰ ਦਿਖਾਓ। ਉੱਥੇ ਉਸ ਨੂੰ ਬਰੋਸ਼ਰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਦੇ 7ਵੇਂ ਪਾਠ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਮਿਲਣਗੇ: ਪਰਮੇਸ਼ੁਰ ਦਾ ਰਾਜ ਕੀ ਹੈ? ਤੇ ਪਰਮੇਸ਼ੁਰ ਦਾ ਰਾਜ ਕੀ-ਕੀ ਕਰੇਗਾ?
ਇਹ ਟ੍ਰੈਕਟ ਆਪਣੇ ਕੋਲ ਰੱਖੋ ਤਾਂਕਿ ਤੁਸੀਂ ਲੋਕਾਂ ਦੀ ਇਹ ਜਾਣਨ ਵਿਚ ਮਦਦ ਕਰ ਸਕੋ ਕਿ ਬਾਈਬਲ ਪਰਮੇਸ਼ੁਰ ਦੇ ਰਾਜ ਅਧੀਨ ਸੁਨਹਿਰੇ ਭਵਿੱਖ ਬਾਰੇ ਕੀ ਕਹਿੰਦੀ ਹੈ।