ਪ੍ਰਚਾਰ ਵਿਚ ਕੀ ਕਹੀਏ
ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
ਟ੍ਰੈਕਟ ਨੂੰ ਘਰ-ਮਾਲਕ ਦੇ ਹੱਥ ਵਿਚ ਫੜਾਓ ਤਾਂਕਿ ਉਹ ਇਸ ਦਾ ਵਿਸ਼ਾ ਦੇਖ ਸਕੇ ਤੇ ਕਹੋ: “ਨਮਸਤੇ। ਅਸੀਂ ਦੁਨੀਆਂ ਭਰ ਵਿਚ ਇਹ ਟ੍ਰੈਕਟ ਵੰਡ ਰਹੇ ਹਾਂ ਜਿਸ ਵਿਚ ਜ਼ਰੂਰੀ ਸੁਨੇਹਾ ਦਿੱਤਾ ਗਿਆ ਹੈ। ਇਹ ਤੁਹਾਡੀ ਕਾਪੀ ਹੈ।”
ਜੇ ਤੁਸੀਂ ਉਨ੍ਹਾਂ ਘਰਾਂ ਵਿਚ ਟ੍ਰੈਕਟ ਛੱਡ ਰਹੇ ਹੋ ਜਿੱਥੇ ਲੋਕ ਨਹੀਂ ਮਿਲਦੇ, ਤਾਂ ਟ੍ਰੈਕਟ ਅਜਿਹੀ ਥਾਂ ਤੇ ਰੱਖੋ ਜਿੱਥੇ ਇਹ ਆਉਂਦੇ-ਜਾਂਦੇ ਲੋਕਾਂ ਨੂੰ ਦਿਖਾਈ ਨਾ ਦੇਵੇ ਅਤੇ ਇਸ ਨੂੰ ਬਿਨਾਂ ਵਜ੍ਹਾ ਫੋਲਡ ਨਾ ਕਰੋ।
ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ ਜਾਂ ਗੱਲ ਕਰਨੀ ਚਾਹੁੰਦਾ ਹੈ, ਤਾਂ ਤੁਸੀਂ ਟ੍ਰੈਕਟ ਦੇ ਪਹਿਲੇ ਸਫ਼ੇ ʼਤੇ ਦਿੱਤੇ ਤਿੰਨ ਸਵਾਲਾਂ ਬਾਰੇ ਉਸ ਦੀ ਰਾਇ ਪੁੱਛ ਸਕਦੇ ਹੋ। ਕੀ ਤੁਸੀਂ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਜਾਣਨਾ ਚਾਹੋਗੇ? ਸਮਝਾਓ ਕਿ ਟ੍ਰੈਕਟ ਵਿਚ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ ਹੈ ਜੋ ਬਾਈਬਲ ਵਿੱਚੋਂ ਤਸੱਲੀਬਖ਼ਸ਼ ਜਵਾਬ ਲੱਭਣ ਵਿਚ ਉਸ ਦੀ ਮਦਦ ਕਰ ਸਕਦੀ ਹੈ। ਟ੍ਰੈਕਟ ਖੋਲ੍ਹ ਕੇ ਉਸ ਨੂੰ ਦਿਖਾਓ ਕਿ ਜ਼ਬੂਰ 119:144, 160 ਵਿਚ ਕੀ ਕਿਹਾ ਗਿਆ ਹੈ। ਉਸ ਨੂੰ ਸਮਝਾਓ ਕਿ ਇਸ ਟ੍ਰੈਕਟ ਵਿਚ ਵੈੱਬਸਾਈਟ ਬਾਰੇ ਜਾਣਕਾਰੀ ਹੈ ਜੋ ਬਾਈਬਲ ਵਿੱਚੋਂ ਅਹਿਮ ਸਵਾਲਾਂ ਦੇ ਜਵਾਬ ਜਾਣਨ ਵਿਚ ਉਸ ਦੀ ਮਦਦ ਕਰ ਸਕਦੀ ਹੈ। ਤੁਸੀਂ ਸ਼ਾਇਦ ਉਸ ਨੂੰ ਬਾਈਬਲ ਕਿਉਂ ਪੜ੍ਹੀਏ? ਨਾਮਕ ਵੀਡੀਓ ਦਿਖਾ ਸਕਦੇ ਹੋ। ਉੱਥੋਂ ਜਾਣ ਤੋਂ ਪਹਿਲਾਂ ਉਸ ਨੂੰ ਟ੍ਰੈਕਟ ਪਿੱਛੇ ਦਿੱਤੇ ਤਿੰਨ ਸਵਾਲ ਦਿਖਾਓ ਅਤੇ ਪੁੱਛੋ ਕਿ ਉਹ ਕਿਹੜੇ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ। ਦੱਸੋ ਕਿ ਤੁਸੀਂ jw.org ਤੋਂ ਉਸ ਸਵਾਲ ਦਾ ਜਵਾਬ ਲੱਭਣ ਵਿਚ ਮਦਦ ਕਰਨ ਲਈ ਦੁਬਾਰਾ ਆਓਗੇ। ਦੁਬਾਰਾ ਮਿਲਣ ਤੇ ਤੁਸੀਂ BIBLE TEACHINGS > BIBLE QUESTIONS ANSWERED ʼਤੇ ਜਾ ਕੇ ਜਵਾਬ ਬਾਰੇ ਚਰਚਾ ਕਰੋ। ਜੇ ਤੁਹਾਡੀ ਭਾਸ਼ਾ ਵਿਚ ਇਹ ਪੇਜ ਉਪਲਬਧ ਨਹੀਂ, ਤਾਂ ਤੁਸੀਂ ਆਪਣੀ ਭਾਸ਼ਾ ਵਿਚ ਆਨ-ਲਾਈਨ ਲਾਇਬ੍ਰੇਰੀ ਜਾਂ ਕਿਸੇ ਪ੍ਰਕਾਸ਼ਨ ਵਿੱਚੋਂ ਇਸ ਦਾ ਜਵਾਬ ਦਿਖਾ ਸਕਦੇ ਹੋ।
ਜੇ ਤੁਸੀਂ ਵੱਡੇ ਸੰਮੇਲਨ ਬਾਰੇ ਸੱਦਾ-ਪੱਤਰ ਵੀ ਵੰਡ ਰਹੇ ਹੋ, ਤਾਂ ਘਰ-ਮਾਲਕ ਨੂੰ ਸੱਦਾ-ਪੱਤਰ ਦੇ ਨਾਲ-ਨਾਲ ਟ੍ਰੈਕਟ ਦੇ ਕੇ ਕਹੋ, “ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ਤੇ ਆਉਣ ਦਾ ਸੱਦਾ ਵੀ ਦਿੰਦੇ ਹਾਂ।”
ਪਹਿਰਾਬੁਰਜ ਜੁਲਾਈ-ਅਗਸਤ
ਜੇ ਢੁਕਵਾਂ ਹੈ, ਤਾਂ ਸ਼ਨੀ-ਐਤਵਾਰ ਨੂੰ ਪਹਿਰਾਬੁਰਜ ਦੇਣ ਲਈ ਕਹੋ: “ਅਸੀਂ ਤੁਹਾਨੂੰ ਆਪਣੇ ਨਵੇਂ ਰਸਾਲੇ ਵੀ ਦੇਣਾ ਚਾਹੁੰਦੇ ਹਾਂ ਜੇ ਤੁਸੀਂ ਉਨ੍ਹਾਂ ਨੂੰ ਪੜ੍ਹੋਗੇ। ਪਹਿਰਾਬੁਰਜ ਦੇ ਇਸ ਅੰਕ ਦੇ ਮੁੱਖ ਪੰਨੇ ਦਾ ਵਿਸ਼ਾ ਹੈ, ਸਿਗਰਟਨੋਸ਼ੀ ਰੱਬ ਦਾ ਨਜ਼ਰੀਆ।”
ਜਾਗਰੂਕ ਬਣੋ! ਜੁਲਾਈ-ਅਗਸਤ
ਜੇ ਢੁਕਵਾਂ ਹੈ, ਤਾਂ ਸ਼ਨੀ-ਐਤਵਾਰ ਨੂੰ ਜਾਗਰੂਕ ਬਣੋ! ਦੇਣ ਲਈ ਕਹੋ: “ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਨਵੇਂ ਰਸਾਲੇ ਵੀ ਦੇਣਾ ਚਾਹੁੰਦੇ ਹਾਂ ਜੋ ਇਨ੍ਹਾਂ ਨੂੰ ਪੜ੍ਹਨ ਵਿਚ ਰੁਚੀ ਰੱਖਦੇ ਹਨ। ਜਾਗਰੂਕ ਬਣੋ! ਦਾ ਇਹ ਅੰਕ ਇਸ ਵਿਸ਼ੇ ਬਾਰੇ ਗੱਲ ਕਰਦਾ ਹੈ, ਸੱਚੇ ਦੋਸਤ ਦੀ ਪਛਾਣ।”