ਇਸ ਮਹੀਨੇ ਧਿਆਨ ਦਿਓ: ‘ਤੂੰ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ।’—2 ਤਿਮੋ. 4:2.
ਅਸੀਂ ਪ੍ਰਚਾਰ ਲਈ ਆਪਣਾ ਜੋਸ਼ ਕਿਵੇਂ ਬਣਾਈ ਰੱਖ ਸਕਦੇ ਹਾਂ?
ਇਸ ਦੁਨੀਆਂ ਦੇ ਅੰਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਜੋਸ਼ ਨੂੰ ਬਰਕਰਾਰ ਰੱਖੀਏ। ਥੱਲੇ ਦਿੱਤੀਆਂ ਗਈਆਂ ਕੁਝ ਗੱਲਾਂ ʼਤੇ ਧਿਆਨ ਦੇਣ ਨਾਲ ਸਾਨੂੰ ਯਾਦ ਰਹੇਗਾ ਕਿ ਅਸੀਂ ਕਿਹੜੇ ਸਮੇਂ ਵਿਚ ਜੀ ਰਹੇ ਹਾਂ।
ਹਮੇਸ਼ਾ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਾਰਥਨਾ ਕਰੋ।—ਮੱਤੀ 6:10.
ਰੋਜ਼ ਬਾਈਬਲ ਪੜ੍ਹੋ ਤਾਂਕਿ ਤੁਹਾਡੇ ਦਿਲ ਦੀ ਹਿਫਾਜ਼ਤ ਹੋਵੇ।—ਇਬ. 3:12.
ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋਂ।—ਅਫ਼. 5:15, 16; ਫ਼ਿਲਿ. 1:10.
ਆਪਣੀ ਅੱਖ “ਇਕ ਨਿਸ਼ਾਨੇ” ʼਤੇ ਟਿਕਾਈ ਰੱਖੋ। ਦੁਨੀਆਂ ਦੇ ਲੋਕਾਂ ਵਾਂਗ ਆਪਣੀਆਂ ਇੱਛਾਵਾਂ ਕਾਰਨ ਆਪਣਾ ਧਿਆਨ ਨਾ ਭਟਕਣ ਦਿਓ।—ਮੱਤੀ 6:22, 25; 2 ਤਿਮੋ. 4:10.
ਜਿੱਦਾਂ-ਜਿੱਦਾਂ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਹਨ, ਉਨ੍ਹਾਂ ਵੱਲ ਧਿਆਨ ਦਿਓ।—ਮਰ. 13:35-37.
ਜੇ ਅਸੀਂ ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਾਂਗੇ, ਤਾਂ ਅਸੀਂ ਇਸ ਨੂੰ ਜ਼ੋਰਾਂ-ਸ਼ੋਰਾਂ ਨਾਲ ਪੂਰਾ ਕਰ ਸਕਾਂਗੇ।—ਯੂਹੰ. 4:34, 35.