ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਜਨਵਰੀ-ਮਾਰਚ
“ਅਸੀਂ ਅੱਜ ਤੁਹਾਡੇ ਇਲਾਕੇ ਵਿਚ ਸਾਰਿਆਂ ਨਾਲ ਗੱਲ ਕਰ ਰਹੇ ਹਾਂ। ਬਹੁਤ ਸਾਰੇ ਲੋਕਾਂ ਨੂੰ ਚਿੰਤਾ ਹੈ ਕਿ ਅੱਜ ਕਾਫ਼ੀ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਚਾਰ ਲੋਕਾਂ ਵਿੱਚੋਂ ਇਕ ਜਣੇ ਨੂੰ ਜ਼ਿੰਦਗੀ ਵਿਚ ਕਦੀ-ਨਾ-ਕਦੀ ਡਿਪਰੈਸ਼ਨ ਜਾਂ ਕੋਈ ਹੋਰ ਮਾਨਸਿਕ ਰੋਗ ਹੋਵੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਮਾਨਸਿਕ ਰੋਗ ਹੋ ਰਹੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਧਰਮ-ਗ੍ਰੰਥ ਵਿੱਚੋਂ ਦਿਖਾ ਸਕਦਾ ਹਾਂ ਜਿਸ ਵਿਚ ਉਮੀਦ ਦਿੱਤੀ ਗਈ ਹੈ ਕਿ ਭਵਿੱਖ ਵਿਚ ਕਿਸੇ ਨੂੰ ਕੋਈ ਬੀਮਾਰੀ ਜਾਂ ਦੁੱਖ-ਦਰਦ ਨਹੀਂ ਹੋਵੇਗਾ? [ਜੇ ਘਰ-ਮਾਲਕ ਰਾਜ਼ੀ ਹੋਵੇ, ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ।] ਇਸ ਮੈਗਜ਼ੀਨ ਵਿਚ ਮਾਨਸਿਕ ਰੋਗਾਂ ਬਾਰੇ ਕੁਝ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ।”