ਭਾਰਤ ਦੇ ਪ੍ਰਾਂਤ ਪੱਛਮੀ ਬੰਗਾਲ ਵਿਚ ਇਕ ਭੈਣ ਇਕ ਮਾਂ-ਧੀ ਨੂੰ ਪ੍ਰਚਾਰ ਕਰਦੀ ਹੋਈ
ਪ੍ਰਚਾਰ ਵਿਚ ਕੀ ਕਹੀਏ
ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? (T-34 ਪਹਿਲਾ ਸਫ਼ਾ)
ਸਵਾਲ: [ਇਲਾਕੇ ਵਿਚ ਹੋਈ ਕਿਸੇ ਦੁਖਦਾਈ ਘਟਨਾ ਬਾਰੇ ਦੱਸੋ ਤੇ ਫਿਰ ਪਰਚੇ ਦਾ ਸਿਰਲੇਖ ਦਿਖਾਓ ਅਤੇ ਪੁੱਛੋ] ਤੁਸੀਂ ਇਸ ਸਵਾਲ ਦਾ ਕੀ ਜਵਾਬ ਦਿਓਗੇ, ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਹਾਂ? ਨਹੀਂ? ਸ਼ਾਇਦ?
ਹਵਾਲਾ: ਜ਼ਬੂ 37:9-11
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਦੁੱਖ ਖ਼ਤਮ ਹੋਣਗੇ।
ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? (T-34 ਅਖ਼ੀਰਲਾ ਸਫ਼ਾ)
ਸਵਾਲ: ਅੱਜ ਹਰ ਪਾਸੇ ਬੁਰਾਈ ਹੀ ਬੁਰਾਈ ਹੈ ਤੇ ਅਕਸਰ ਬੇਕਸੂਰ ਲੋਕ ਇਸ ਦੇ ਸ਼ਿਕਾਰ ਹੁੰਦੇ ਹਨ। ਤੁਹਾਡੇ ਖ਼ਿਆਲ ਵਿਚ ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
ਹਵਾਲਾ: 2 ਪਤ 3:9
ਪੇਸ਼ ਕਰੋ: ਇਸ ਪਰਚੇ ਵਿਚ ਦੋ ਕਾਰਨ ਦੱਸੇ ਹਨ ਕਿ ਕਿਉਂ ਜਲਦੀ ਹੀ ਦੁੱਖਾਂ ਦਾ ਅੰਤ ਹੋਵੇਗਾ।
ਸੱਚਾਈ ਸਿਖਾਓ
ਸੂਵਾਲ: ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਰੱਬ ਸਾਡੀ ਪਰਵਾਹ ਕਰਦਾ ਹੈ?
ਹਵਾਲਾ: 1 ਪਤ 5:7
ਸੱਚਾਈ: ਰੱਬ ਕਹਿੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ ਕਿਉਂਕਿ ਉਸ ਨੂੰ ਸਾਡੀ ਪਰਵਾਹ ਹੈ।
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ