ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਨੂੰ ਚੇਤੇ ਰੱਖਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੋ
ਯਿਰਮਿਯਾਹ ਨੂੰ ਯਹੂਦੀਆਂ ʼਤੇ ਆਉਣ ਵਾਲੀ ਤਬਾਹੀ ਬਾਰੇ ਦੱਸਣ ਦਾ ਹੁਕਮ ਦਿੱਤਾ ਗਿਆ ਸੀ ਕਿਉਂਕਿ ਉਹ ਯਹੋਵਾਹ ਨੂੰ ਭੁੱਲ ਗਏ ਸਨ। (ਯਿਰ 13:25) ਲੋਕਾਂ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਕਿਉਂ ਹੋ ਗਿਆ ਸੀ? ਇਜ਼ਰਾਈਲੀ ਪਰਿਵਾਰਾਂ ਦਾ ਯਹੋਵਾਹ ਨਾਲ ਰਿਸ਼ਤਾ ਟੁੱਟ ਚੁੱਕਾ ਸੀ। ਪਰਿਵਾਰ ਦੇ ਮੁਖੀ ਬਿਵਸਥਾ ਸਾਰ 6:5-7 ਵਿਚ ਦਿੱਤੀ ਯਹੋਵਾਹ ਦੀ ਸਲਾਹ ਮੁਤਾਬਕ ਨਹੀਂ ਚੱਲ ਰਹੇ ਸਨ।
ਜਿਨ੍ਹਾਂ ਪਰਿਵਾਰਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ, ਉਨ੍ਹਾਂ ਦਾ ਮੰਡਲੀ ʼਤੇ ਚੰਗਾ ਅਸਰ ਪੈਂਦਾ ਹੈ। ਪਰਿਵਾਰ ਦੇ ਮੁਖੀ ਆਪਣੇ ਪਰਿਵਾਰਾਂ ਨਾਲ ਬਾਕਾਇਦਾ ਪਰਿਵਾਰਕ ਸਟੱਡੀ ਕਰ ਕੇ ਅਤੇ ਇਸ ਨੂੰ ਮਜ਼ੇਦਾਰ ਬਣਾ ਕੇ ਯਹੋਵਾਹ ਨੂੰ ਚੇਤੇ ਰੱਖਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (ਜ਼ਬੂ 22:27) ‘ਏਹ ਗੱਲਾਂ ਤੁਹਾਡੇ ਹਿਰਦੇ ਉੱਤੇ ਹੋਣ’—ਪਰਿਵਾਰਾਂ ਦੇ ਇੰਟਰਵਿਊ ਵੀਡੀਓ ਦਿਖਾਉਣ ਤੋਂ ਬਾਅਦ ਇਹ ਸਵਾਲ ਪੁੱਛੋ:
ਕੁਝ ਪਰਿਵਾਰਾਂ ਨੇ ਪਰਿਵਾਰਕ ਸਟੱਡੀ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ?
ਬਾਕਾਇਦਾ ਅਤੇ ਮਜ਼ੇਦਾਰ ਪਰਿਵਾਰਕ ਸਟੱਡੀ ਕਰਨ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?
ਪਰਿਵਾਰਕ ਸਟੱਡੀ ਕਰਨ ਵਿਚ ਮੈਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਮੈਂ ਕੀ ਕਰ ਸਕਦਾ ਹਾਂ?