ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 39-43
ਯਹੋਵਾਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ
ਸਿਦਕੀਯਾਹ ਨੇ ਯਹੋਵਾਹ ਦਾ ਇਹ ਕਹਿਣਾ ਨਹੀਂ ਮੰਨਿਆ ਕਿ ਉਹ ਬਾਬਲ ਦੇ ਅੱਗੇ ਗੋਡੇ ਟੇਕ ਦੇਵੇ
ਸਿਦਕੀਯਾਹ ਦੇ ਮੁੰਡਿਆਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਮਾਰ ਦਿੱਤਾ ਗਿਆ। ਫਿਰ ਉਸ ਨੂੰ ਅੰਨ੍ਹਾ ਕਰ ਦਿੱਤਾ ਗਿਆ, ਜ਼ੰਜੀਰਾਂ ਨਾਲ ਬੰਨ੍ਹਿਆ ਗਿਆ ਅਤੇ ਉਹ ਆਪਣੀ ਮੌਤ ਤਕ ਬਾਬਲ ਵਿਚ ਕੈਦ ਰਿਹਾ
ਅਬਦ-ਮਲਕ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਉਸ ਦੇ ਨਬੀ ਯਿਰਮਿਯਾਹ ਦਾ ਖ਼ਿਆਲ ਰੱਖਿਆ
ਯਹੋਵਾਹ ਨੇ ਅਬਦ-ਮਲਕ ਨੂੰ ਯਹੂਦਾਹ ਦੇ ਨਾਸ਼ ਵਿੱਚੋਂ ਬਚਾਉਣ ਦਾ ਵਾਅਦਾ ਕੀਤਾ
ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਯਿਰਮਿਯਾਹ ਨੇ ਕਈ ਸਾਲਾਂ ਤਕ ਦਲੇਰੀ ਨਾਲ ਪ੍ਰਚਾਰ ਕੀਤਾ
ਯਰੂਸ਼ਲਮ ਦੀ ਘੇਰਾਬੰਦੀ ਦੌਰਾਨ ਯਹੋਵਾਹ ਨੇ ਯਿਰਮਿਯਾਹ ਨੂੰ ਸੁਰੱਖਿਅਤ ਰੱਖਿਆ ਅਤੇ ਬਾਬਲੀਆਂ ਰਾਹੀਂ ਉਸ ਦੇ ਰਿਹਾ ਕੀਤੇ ਜਾਣ ਦਾ ਪ੍ਰਬੰਧ ਕੀਤਾ