ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਤੁਹਾਡਾ ਪਿਆਰ ਨਹੀਂ ਭੁੱਲਦਾ
ਯਹੋਵਾਹ ਤੁਹਾਡਾ ਪਿਆਰ ਨਹੀਂ ਭੁੱਲਦਾ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
- ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? 
- ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਵਿਚ ਅਕਸਰ ਕਿਹੜਾ ਵਧੀਆ ਗੁਣ ਹੁੰਦਾ ਹੈ? 
- ਜੇ ਤੁਸੀਂ ਸਿਆਣੀ ਉਮਰ ਦੇ ਹੋ ਗਏ ਹੋ, ਤਾਂ ਤੁਹਾਨੂੰ ਲੇਵੀਆਂ 19:32 ਅਤੇ ਕਹਾਉਤਾਂ 16:31 ਤੋਂ ਕੀ ਹੌਸਲਾ ਮਿਲਦਾ ਹੈ? 
- ਯਹੋਵਾਹ ਸਿਆਣੀ ਉਮਰ ਦੇ ਸੇਵਕਾਂ ਬਾਰੇ ਕੀ ਸੋਚਦਾ ਹੈ ਜਿਹੜੇ ਹੁਣ ਉਸ ਦੀ ਸੇਵਾ ਜ਼ਿਆਦਾ ਨਹੀਂ ਕਰ ਸਕਦੇ? 
- ਭਾਵੇਂ ਅਸੀਂ ਸਿਆਣੀ ਉਮਰ ਦੇ ਹੋ ਗਏ ਹਾਂ, ਫਿਰ ਵੀ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? 
- ਸਿਆਣੀ ਉਮਰ ਦੇ ਭੈਣ-ਭਰਾ ਨੌਜਵਾਨਾਂ ਨੂੰ ਕੀ ਹੱਲਾਸ਼ੇਰੀ ਦੇ ਸਕਦੇ ਹਨ? 
- ਹਾਲ ਹੀ ਵਿਚ ਤੁਹਾਨੂੰ ਕਿਸੇ ਸਿਆਣੇ ਭੈਣ-ਭਰਾ ਤੋਂ ਕੀ ਹੱਲਾਸ਼ੇਰੀ ਮਿਲੀ?