ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 46-48
ਗ਼ੁਲਾਮੀ ਵਿੱਚੋਂ ਵਾਪਸ ਆਏ ਇਜ਼ਰਾਈਲੀਆਂ ਲਈ ਬਰਕਤਾਂ
ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਤੋਂ ਗ਼ੁਲਾਮ ਯਹੂਦੀਆਂ ਨੂੰ ਬਹੁਤ ਹੌਸਲਾ ਮਿਲਿਆ ਹੋਣਾ। ਨਾਲੇ ਆਪਣੇ ਦੇਸ਼ ਵਿਚ ਵਾਪਸ ਜਾਣ ਦੀ ਭਵਿੱਖਬਾਣੀਆਂ ʼਤੇ ਉਨ੍ਹਾਂ ਦਾ ਭਰੋਸਾ ਵਧਿਆ ਹੋਣਾ। ਯਹੋਵਾਹ ਵੱਲੋਂ ਬਰਕਤਾਂ ਮਿਲਣ ਕਰਕੇ ਲੋਕਾਂ ਦੇ ਦਿਲਾਂ ਵਿਚ ਸੱਚੀ ਭਗਤੀ ਲਈ ਕਦਰ ਹੋਣੀ ਸੀ।
ਦਰਸ਼ਣ ਵਿਚ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਇਕ-ਜੁੱਟ, ਸੰਗਠਿਤ ਅਤੇ ਸੁਰੱਖਿਅਤ ਰੱਖਿਆ ਜਾਵੇਗਾ
ਉਪਜਾਊ ਜ਼ਮੀਨ ਮਿਲਣੀ ਸੀ
ਹਰ ਪਰਿਵਾਰ ਨੂੰ ਵਿਰਾਸਤ ਵਿਚ ਜ਼ਮੀਨ ਮਿਲਣੀ ਸੀ
ਲੋਕਾਂ ਨੇ ਦੇਸ਼ ਦੀ ਜ਼ਮੀਨ ਵੰਡਣ ਤੋਂ ਪਹਿਲਾਂ ਕੁਝ ਹਿੱਸਾ ਯਹੋਵਾਹ ਲਈ ‘ਭੇਟਾ ਦੇ ਭਾਗ’ ਵਜੋਂ ਅਲੱਗ ‘ਛੱਡਣਾ’ ਸੀ
ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਯਹੋਵਾਹ ਦੀ ਭਗਤੀ ਨੂੰ ਮੈਂ ਜ਼ਿੰਦਗੀ ਵਿਚ ਪਹਿਲ ਦਿੰਦਾ ਹਾਂ? (w06 4/15 27-28 ਪੈਰੇ 13-14)