ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੀ ਮਹਿਮਾ ਕਰਨ ਲਈ ਜੀਓ
ਜ਼ਿੰਦਗੀ ਇਕ ਅਨਮੋਲ ਤੋਹਫ਼ਾ ਹੈ। ਅਸੀਂ ਰੋਜ਼ ਜਿਸ ਤਰੀਕੇ ਨਾਲ ਇਸ ਤੋਹਫ਼ੇ ਨੂੰ ਵਰਤਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਸ ਦੀ ਕਦਰ ਕਰਦੇ ਹਾਂ ਜਾਂ ਨਹੀਂ। ਯਹੋਵਾਹ ਦੇ ਗਵਾਹ ਹੋਣ ਕਰਕੇ ਅਸੀਂ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਯਹੋਵਾਹ ਯਾਨੀ ਜ਼ਿੰਦਗੀ ਦੇਣ ਵਾਲੇ ਦੀ ਮਹਿਮਾ ਕਰਨ ਲਈ ਵਰਤਦੇ ਹਾਂ। (ਜ਼ਬੂ 36:9; ਪ੍ਰਕਾ 4:11) ਪਰ ਇਸ ਦੁਸ਼ਟ ਦੁਨੀਆਂ ਵਿਚ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਸੌਖਿਆਂ ਹੀ ਭੁਲਾ ਸਕਦੇ ਹਾਂ। (ਮਰ 4:18, 19) ਅਸੀਂ ਸਾਰੇ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿੰਦਾ ਹਾਂ? (ਹੋਸ਼ੇ 14:2) ਮੇਰਾ ਕੰਮ ਅਤੇ ਟੀਚੇ ਯਹੋਵਾਹ ਦੀ ਸੇਵਾ ʼਤੇ ਕੀ ਅਸਰ ਪਾ ਰਹੇ ਹਨ? ਪਰਮੇਸ਼ੁਰ ਦੀ ਸੇਵਾ ਵਿਚ ਮੇਰੇ ਟੀਚੇ ਕੀ ਹਨ? ਮੈਂ ਹੋਰ ਜ਼ੋਰਾਂ-ਸ਼ੋਰਾਂ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦਾ ਹਾਂ?’ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੁਝ ਸੁਧਾਰ ਕਰਨ ਦੀ ਲੋੜ ਹੈ, ਤਾਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ ਅਤੇ ਢੁਕਵੇਂ ਕਦਮ ਚੁੱਕੋ। ਬਿਨਾਂ ਸ਼ੱਕ ਰੋਜ਼ ਯਹੋਵਾਹ ਦੀ ਮਹਿਮਾ ਕਰਨ ਨਾਲ ਜ਼ਿੰਦਗੀ ਵਿਚ ਸਾਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।—ਜ਼ਬੂ 61:8.
ਤੁਸੀਂ ਆਪਣੇ ਹੁਨਰ ਕਿਸ ਲਈ ਵਰਤ ਰਹੇ ਹੋ?
ਆਪਣੇ ਹੁਨਰ ਯਹੋਵਾਹ ਦੀ ਸੇਵਾ ਵਿਚ ਵਰਤੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸ਼ੈਤਾਨ ਦੀ ਦੁਨੀਆਂ ਵਿਚ ਆਪਣੇ ਹੁਨਰ ਦਾ ਇਸਤੇਮਾਲ ਕਰਨਾ ਬੇਵਕੂਫ਼ੀ ਕਿਉਂ ਹੈ? (1 ਯੂਹੰ 2:17)
ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦੇ ਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
ਤੁਸੀਂ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਕਿੱਥੇ ਲਾਉਣਾ ਚਾਹੁੰਦੇ ਹੋ?