ਰੱਬ ਦਾ ਬਚਨ ਖ਼ਜ਼ਾਨਾ ਹੈ | ਸਫ਼ਨਯਾਹ 1-ਹੱਜਈ 2
ਯਹੋਵਾਹ ਦੇ ਕ੍ਰੋਧ ਦੇ ਦਿਨ ਤੋਂ ਪਹਿਲਾਂ ਉਸ ਨੂੰ ਭਾਲੋ
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਆਪਣੇ ਕ੍ਰੋਧ ਦੇ ਦਿਨ ਤੋਂ ਬਚਾਵੇ, ਤਾਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ਉਹ ਹੁਕਮ ਵੀ ਮੰਨਣੇ ਚਾਹੀਦੇ ਹਨ ਜੋ ਸਫ਼ਨਯਾਹ ਨੇ ਇਜ਼ਰਾਈਲੀਆਂ ਨੂੰ ਦਿੱਤੇ ਸਨ।
ਯਹੋਵਾਹ ਨੂੰ ਭਾਲੋ: ਯਹੋਵਾਹ ਨਾਲ ਇਕ ਪਿਆਰ ਭਰਿਆ ਰਿਸ਼ਤਾ ਬਣਾਈ ਰੱਖੋ ਅਤੇ ਉਸ ਦੇ ਸੰਗਠਨ ਨਾਲ ਜੁੜੇ ਰਹੋ
ਧਰਮ ਨੂੰ ਭਾਲੋ: ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲੋ
ਮਸਕੀਨੀ ਨੂੰ ਭਾਲੋ: ਨਿਮਰ ਹੋ ਕੇ ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਵੱਲੋਂ ਮਿਲਦੀ ਤਾੜਨਾ ਕਬੂਲ ਕਰੋ
ਮੈਂ ਯਹੋਵਾਹ, ਧਰਮ ਅਤੇ ਮਸਕੀਨੀ ਨੂੰ ਭਾਲਣ ਲਈ ਹੋਰ ਕੀ ਕਰ ਸਕਦਾ ਹਾਂ?