ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 20-21
“ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ”
ਘਮੰਡੀ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਚੰਗਾ ਲੱਗਦਾ ਸੀ ਕਿ ਲੋਕ ਉਨ੍ਹਾਂ ਨੂੰ ਦੇਖਣ ਅਤੇ ਬਾਜ਼ਾਰ ਵਿਚ ਨਮਸਕਾਰ ਕਰਨ
ਘਮੰਡੀ ਗ੍ਰੰਥੀ ਅਤੇ ਫ਼ਰੀਸੀ ਲੋਕਾਂ ਤੋਂ ਆਪਣੀ ਵਾਹ-ਵਾਹ ਖੱਟਣੀ ਚਾਹੁੰਦੇ ਸਨ ਅਤੇ ਸਮਾਜ ਵਿਚ ਉੱਚਾ ਰੁਤਬਾ ਚਾਹੁੰਦੇ ਸਨ। (ਮੱਤੀ 23:5-7) ਪਰ ਯਿਸੂ ਉਨ੍ਹਾਂ ਤੋਂ ਬਿਲਕੁਲ ਵੱਖਰਾ ਸੀ। “ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ” ਆਇਆ ਸੀ। (ਮੱਤੀ 20:28) ਕੀ ਅਸੀਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਉਨ੍ਹਾਂ ਕੰਮਾਂ ਵਿਚ ਜ਼ਿਆਦਾ ਤਾਕਤ ਲਾਉਂਦੇ ਹਾਂ ਜਿਨ੍ਹਾਂ ਨਾਲ ਸਾਡੀ ਤਾਰੀਫ਼ ਅਤੇ ਵਾਹ-ਵਾਹ ਹੁੰਦੀ ਹੈ? ਜੇ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਮਹਾਨ ਬਣਨਾ ਚਾਹੁੰਦੇ ਹਾਂ, ਤਾਂ ਅਸੀਂ ਯਿਸੂ ਦੀ ਰੀਸ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਦਾਂ ਦੇ ਕੰਮ ਅਕਸਰ ਦੂਜਿਆਂ ਦੀ ਨਜ਼ਰਾਂ ਵਿਚ ਨਹੀਂ ਆਉਂਦੇ, ਪਰ ਯਹੋਵਾਹ ਉਨ੍ਹਾਂ ਨੂੰ ਦੇਖਦਾ ਹੈ। (ਮੱਤੀ 6:1-4) ਇਕ ਨਿਮਰ ਸੇਵਕ . . .
ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਕਰਨ ਵਿਚ ਹੱਥ ਵਟਾਵੇਗਾ
ਬਿਰਧ ਭੈਣਾਂ-ਭਰਾਵਾਂ ਅਤੇ ਬਾਕੀਆਂ ਦੀ ਮਦਦ ਕਰਨ ਵਿਚ ਪਹਿਲ ਕਰੇਗਾ
ਰਾਜ ਦੇ ਕੰਮਾਂ ਲਈ ਦਾਨ ਦੇਵੇਗਾ