ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 5-6
ਯਿਸੂ ਕੋਲ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਤਾਕਤ ਹੈ
ਕਿਸੇ ਅਜ਼ੀਜ਼ ਦੀ ਮੌਤ ʼਤੇ ਦੁਖੀ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਹਾਨੂੰ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਨਿਹਚਾ ਨਹੀਂ ਹੈ (ਉਤ 23:2)
ਜਿਨ੍ਹਾਂ ਬਾਈਬਲ ਬਿਰਤਾਂਤਾਂ ਵਿਚ ਦੁਬਾਰਾ ਜੀਉਂਦੇ ਕੀਤੇ ਗਏ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ, ਉਨ੍ਹਾਂ ʼਤੇ ਸੋਚ-ਵਿਚਾਰ ਕਰ ਕੇ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਸਾਡੀ ਉਮੀਦ ਹੋਰ ਪੱਕੀ ਹੋਵੇਗੀ
ਮਰ ਚੁੱਕੇ ਅਜ਼ੀਜ਼ਾਂ ਵਿੱਚੋਂ ਤੁਸੀਂ ਸਭ ਤੋਂ ਪਹਿਲਾਂ ਕਿਸ ਦਾ ਸੁਆਗਤ ਕਰਨਾ ਚਾਹੋਗੇ?
ਦੁਬਾਰਾ ਜੀ ਉਠਾਏ ਅਜ਼ੀਜ਼ ਨੂੰ ਮਿਲਣ ਦੀ ਕਲਪਨਾ ਤੁਸੀਂ ਕਿਵੇਂ ਕਰਦੇ ਹੋ?