ਸਾਡੀ ਮਸੀਹੀ ਜ਼ਿੰਦਗੀ
ਕਿਊਬੈੱਕ ਵਿਚ ਸਾਡੇ ਕੰਮ ਨੂੰ ਕਾਨੂੰਨੀ ਮਾਨਤਾ ਮਿਲੀ
ਜਦੋਂ ਪੌਲੁਸ ʼਤੇ ਮੁਕੱਦਮਾ ਚਲਾਇਆ ਜਾ ਰਿਹਾ ਸੀ, ਤਾਂ ਉਸ ਨੇ ਸਮਰਾਟ ਨੂੰ ਫ਼ਰਿਆਦ ਕੀਤੀ। ਆਪਣੀ ਰੋਮੀ ਨਾਗਰਿਕਤਾ ਦਾ ਹੱਕ ਵਰਤ ਕੇ ਉਸ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਕਿਊਬੈੱਕ ਵਿਚ ਸਾਡੇ ਕੰਮ ਨੂੰ ਕਾਨੂੰਨੀ ਮਾਨਤਾ ਮਿਲੀ ਨਾਂ ਦਾ ਵੀਡੀਓ ਦੇਖੋ ਅਤੇ ਜਾਣੋ ਕਿ ਕਿਊਬੈੱਕ ਵਿਚ ਸਾਡੇ ਭੈਣਾਂ-ਭਰਾਵਾਂ ਨੇ ਖ਼ੁਸ਼ ਖ਼ਬਰੀ ਦਾ ਪੱਖ ਲੈਣ ਲਈ ਕਿਵੇਂ ਦੇਸ਼ ਦੇ ਕਾਨੂੰਨਾਂ ਦਾ ਸਹਾਰਾ ਲਿਆ। ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਊਬੈੱਕ ਵਿਚ ਸਾਡੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?
ਉਨ੍ਹਾਂ ਨੇ ਕਿਹੜਾ ਇਕ ਖ਼ਾਸ ਪਰਚਾ ਵੰਡਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
ਭਰਾ ਐਮੀ ਬੂਸ਼ੇ ਨਾਲ ਕੀ ਹੋਇਆ?
ਕੈਨੇਡਾ ਦੀ ਸੁਪਰੀਮ ਕੋਰਟ ਨੇ ਭਰਾ ਬੂਸ਼ੇ ਦੇ ਕੇਸ ਦਾ ਕੀ ਫ਼ੈਸਲਾ ਸੁਣਾਇਆ?
ਭਰਾਵਾਂ ਨੇ ਕਿਹੜੇ ਕੁਝ ਕਾਨੂੰਨੀ ਹੱਕਾਂ ਦਾ ਸਹਾਰਾ ਲਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
ਪਾਦਰੀਆਂ ਦੇ ਉਕਸਾਉਣ ʼਤੇ ਪੁਲਿਸ ਵੱਲੋਂ ਮਸੀਹੀ ਸਭਾ ਨੂੰ ਰੋਕਣ ਤੋਂ ਬਾਅਦ ਕੀ ਹੋਇਆ?