ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 11–13
ਪੌਲੁਸ ਦੇ “ਸਰੀਰ ਵਿਚ ਇਕ ਕੰਡਾ ਚੋਭਿਆ ਗਿਆ”
ਬਾਈਬਲ ਵਿਚ ਅਕਸਰ ਉਨ੍ਹਾਂ ਲੋਕਾਂ ਦੀ ਤੁਲਨਾ ਕੰਡਿਆਂ ਨਾਲ ਕੀਤੀ ਜਾਂਦੀ ਹੈ ਜੋ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ ਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਾਂ ਫਿਰ ਉਨ੍ਹਾਂ ਚੀਜ਼ਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਕਰਕੇ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। (ਗਿਣ 33:55; ਕਹਾ 22:5; ਹਿਜ਼ 28:24) ਜਦੋਂ ਪੌਲੁਸ ਨੇ ਆਪਣੇ ‘ਸਰੀਰ ਵਿਚ ਇਕ ਕੰਡੇ’ ਬਾਰੇ ਗੱਲ ਕੀਤੀ, ਤਾਂ ਉਹ ਝੂਠੇ ਰਸੂਲਾਂ ਅਤੇ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਸੀ ਜੋ ਉਸ ਨੂੰ ਰਸੂਲ ਨਹੀਂ ਮੰਨਦੇ ਸਨ ਅਤੇ ਉਸ ਦੇ ਕੰਮਾਂ ਦੀ ਨੁਕਤਾਚੀਨੀ ਕਰਦੇ ਸਨ। ਹੇਠਾਂ ਦਿੱਤੀਆਂ ਆਇਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪੌਲੁਸ ਦੇ “ਸਰੀਰ ਵਿਚ ਇਕ ਕੰਡਾ ਚੋਭਿਆ ਗਿਆ” ਸੀ?
ਤੁਹਾਡੇ ਸਰੀਰ ਵਿਚ ਕਿਹੜਾ “ਕੰਡਾ ਚੋਭਿਆ ਗਿਆ ਹੈ”?
ਤੁਸੀਂ ਕਿਵੇਂ ਭਰੋਸਾ ਰੱਖ ਸਕਦੇ ਹੋ ਕਿ ਮੁਸ਼ਕਲਾਂ ਸਹਿਣ ਵਿਚ ਯਹੋਵਾਹ ਤੁਹਾਡੀ ਮਦਦ ਕਰੇਗਾ?