ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 12-13
ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
ਅਨੁਸ਼ਾਸਨ ਦਾ ਮਤਲਬ ਹੈ, ਤਾੜਨਾ, ਸਲਾਹ ਤੇ ਸਿੱਖਿਆ ਦੇਣੀ। ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਯਹੋਵਾਹ ਸਾਨੂੰ ਅਨੁਸ਼ਾਸਨ ਦਿੰਦਾ ਹੈ। ਸਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਅਨੁਸ਼ਾਸਨ ਮਿਲਦਾ ਹੈ, ਜਿਵੇਂ . . .
ਬਾਈਬਲ ਪੜ੍ਹ ਕੇ, ਨਿੱਜੀ ਅਧਿਐਨ ਕਰ ਕੇ, ਸਭਾਵਾਂ ਵਿਚ ਹਾਜ਼ਰ ਹੋ ਕੇ ਅਤੇ ਸੋਚ-ਵਿਚਾਰ ਕਰ ਕੇ
ਕਿਸੇ ਮਸੀਹੀ ਭੈਣ-ਭਰਾ ਵੱਲੋਂ ਸਲਾਹ ਮਿਲਣ ʼਤੇ
ਆਪਣੀਆਂ ਗ਼ਲਤੀਆਂ ਦੇ ਨਤੀਜੇ ਮਿਲਣ ʼਤੇ
ਨਿਆਂ-ਕਮੇਟੀ ਵੱਲੋਂ ਤਾੜਨਾ ਮਿਲਣ ʼਤੇ ਜਾਂ ਛੇਕੇ ਜਾਣ ʼਤੇ
ਅਜ਼ਮਾਇਸ਼ਾਂ ਜਾਂ ਸਤਾਹਟਾਂ ਆਉਣ ʼਤੇ ਜੋ ਯਹੋਵਾਹ ਆਉਣ ਦਿੰਦਾ ਹੈ।—w15 9/15 21 ਪੈਰਾ 13; it-1 629