ਸਾਡੀ ਮਸੀਹੀ ਜ਼ਿੰਦਗੀ
“ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ”
ਕਿਨ੍ਹਾਂ ਗੱਲਾਂ ʼਤੇ? ਫ਼ਿਲਿੱਪੀਆਂ 4:8 ਕਹਿੰਦਾ ਹੈ ਕਿ ਉਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ। ਇਸ ਦਾ ਇਹ ਮਤਲਬ ਨਹੀਂ ਕਿ ਮਸੀਹੀਆਂ ਨੂੰ ਹਰ ਵੇਲੇ ਬਾਈਬਲ ਬਾਰੇ ਸੋਚਦੇ ਰਹਿਣਾ ਚਾਹੀਦਾ ਹੈ। ਪਰ ਸਾਨੂੰ ਉਨ੍ਹਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਸਾਨੂੰ ਉਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਣਾ ਚਾਹੀਦਾ ਜਿਨ੍ਹਾਂ ਕਰਕੇ ਸਾਡੇ ਲਈ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਔਖਾ ਹੋ ਜਾਵੇ।—ਜ਼ਬੂ 19:14.
ਗ਼ਲਤ ਖ਼ਿਆਲਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋ ਸਕਦਾ ਹੈ। ਸਾਨੂੰ ਸਿਰਫ਼ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਹੀ ਨਹੀਂ, ਸਗੋਂ “ਦੁਨੀਆਂ ਦੇ ਈਸ਼ਵਰ” ਸ਼ੈਤਾਨ ਨਾਲ ਵੀ ਲੜਨਾ ਪੈਂਦਾ ਹੈ। (2 ਕੁਰਿੰ 4:4) ਦੁਨੀਆਂ ਦਾ ਮੀਡੀਆ ਯਾਨੀ ਟੀ. ਵੀ., ਰੇਡੀਓ, ਇੰਟਰਨੈੱਟ, ਅਖ਼ਬਾਰਾਂ, ਰਸਾਲੇ ਤੇ ਕਿਤਾਬਾਂ ਸ਼ੈਤਾਨ ਦੇ ਹੱਥ ਵਿਚ ਹਨ ਜਿਨ੍ਹਾਂ ʼਤੇ ਜ਼ਿਆਦਾਤਰ ਘਟੀਆ ਜਾਣਕਾਰੀ ਪਾਈ ਜਾਂਦੀ ਹੈ। ਜੇ ਅਸੀਂ ਧਿਆਨ ਨਾਲ ਇਹ ਫ਼ੈਸਲਾ ਨਹੀਂ ਕਰਦੇ ਕਿ ਅਸੀਂ ਆਪਣੇ ਮਨ ਵਿਚ ਕਿਹੜੀਆਂ ਗੱਲਾਂ ਭਰਾਂਗੇ, ਤਾਂ ਸਾਡੀ ਸੋਚ ਭ੍ਰਿਸ਼ਟ ਹੋ ਜਾਵੇਗੀ ਅਤੇ ਅਖ਼ੀਰ ਇਸ ਦਾ ਅਸਰ ਸਾਡੇ ਕੰਮਾਂ ʼਤੇ ਪਵੇਗਾ।—ਯਾਕੂ 1:14, 15.
ਆਪਣੀ ਵਫ਼ਾਦਾਰੀ ਦੀ ਜੜ੍ਹ ਖੋਖਲੀ ਨਾ ਕਰੋ—ਗ਼ਲਤ ਮਨੋਰੰਜਨ ਕਰ ਕੇ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਇਕ ਭਰਾ ਆਪਣੇ ਫ਼ੋਨ ʼਤੇ ਕੀ ਦੇਖ ਰਿਹਾ ਸੀ ਅਤੇ ਇਸ ਦਾ ਉਸ ʼਤੇ ਕੀ ਅਸਰ ਪਿਆ?
ਗਲਾਤੀਆਂ 6:7, 8 ਅਤੇ ਜ਼ਬੂਰ 119:37 ਨੇ ਉਸ ਦੀ ਕਿਵੇਂ ਮਦਦ ਕੀਤੀ?