ਸਾਡੀ ਮਸੀਹੀ ਜ਼ਿੰਦਗੀ
ਸਾਨੂੰ ਆਪਣੀਆਂ ਸੋਚਾਂ ਵਿਚ ਵੀ ਨੇਕ ਤੇ ਖਰੇ ਰਹਿਣਾ ਚਾਹੀਦਾ ਹੈ
ਸਿਰਫ਼ ਅਸੀਂ ਆਪਣੀ ਕਹਿਣੀ-ਕਰਨੀ ਵਿਚ ਹੀ ਨਹੀਂ, ਸਗੋਂ ਆਪਣੀਆਂ ਸੋਚਾਂ ਵਿਚ ਵੀ ਨੇਕ ਤੇ ਖਰੇ ਰਹਿੰਦੇ ਹਾਂ। (ਜ਼ਬੂ 19:14) ਇਸ ਲਈ ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰੀਏ ਜੋ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ। (ਫ਼ਿਲਿ 4:8) ਬਿਨਾਂ ਸ਼ੱਕ ਅਸੀਂ ਗ਼ਲਤ ਖ਼ਿਆਲਾਂ ਨੂੰ ਆਪਣੇ ਮਨ ਵਿਚ ਆਉਣ ਤੋਂ ਹਮੇਸ਼ਾ ਨਹੀਂ ਰੋਕ ਸਕਦੇ। ਪਰ ਸੰਜਮ ਰੱਖ ਕੇ ਅਸੀਂ ਆਪਣੇ ਮਨ ਵਿੱਚੋਂ ਬੁਰੇ ਖ਼ਿਆਲਾਂ ਨੂੰ ਕੱਢ ਸਕਾਂਗੇ ਅਤੇ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਗਾ ਸਕਾਂਗੇ। ਆਪਣੀਆਂ ਸੋਚਾਂ ਵਿਚ ਨੇਕ ਤੇ ਖਰੇ ਰਹਿਣ ਨਾਲ ਅਸੀਂ ਆਪਣੇ ਕੰਮਾਂ ਵਿਚ ਵੀ ਨੇਕ ਤੇ ਖਰੇ ਰਹਿ ਸਕਾਂਗੇ।—ਮਰ 7:21-23.
ਹਰੇਕ ਆਇਤ ਹੇਠਾਂ ਲਿਖੋ ਕਿ ਸਾਨੂੰ ਕਿਹੜੀ ਸੋਚ ਤੋਂ ਬਚਣਾ ਚਾਹੀਦਾ ਹੈ: