ਰੱਬ ਦਾ ਬਚਨ ਖ਼ਜ਼ਾਨਾ ਹੈ | 1 ਪਤਰਸ 3-5
“ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ”
ਅਸੀਂ ਜਲਦੀ ਹੀ ਅਜਿਹੇ ਮਹਾਂਕਸ਼ਟ ਦਾ ਸਾਮ੍ਹਣਾ ਕਰਾਂਗੇ ਜੋ ਪਹਿਲਾਂ ਕਦੇ ਵੀ ਦੁਨੀਆਂ ʼਤੇ ਨਹੀਂ ਆਇਆ। ਅਸੀਂ ਹੁਣ ਅਤੇ ਭਵਿੱਖ ਵਿਚ ਵਫ਼ਾਦਾਰ ਕਿਵੇਂ ਬਣੇ ਰਹਿ ਸਕਦੇ ਹਾਂ?
- ਹਰ ਤਰ੍ਹਾਂ ਦੀ ਪ੍ਰਾਰਥਨਾ ਲਗਾਤਾਰ ਕਰੋ 
- ਆਪਣੇ ਭੈਣਾਂ-ਭਰਾਵਾਂ ਲਈ ਦਿਲੋਂ ਪਿਆਰ ਪੈਦਾ ਕਰੋ ਤੇ ਉਨ੍ਹਾਂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹੋ 
- ਪਰਾਹੁਣਚਾਰੀ ਕਰੋ 
ਆਪਣੇ ਆਪ ਤੋਂ ਪੁੱਛੋ: ‘ਮੈਂ ਕਿਹੜੇ ਕੁਝ ਤਰੀਕਿਆਂ ਰਾਹੀਂ ਆਪਣੇ ਇਲਾਕੇ ਅਤੇ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਲਈ ਦਿਲੋਂ ਪਿਆਰ ਦਿਖਾ ਸਕਦਾ ਹਾਂ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਕਰ ਸਕਦਾ ਹਾਂ?’