ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ
ਵਫ਼ਾਦਾਰ ਅਤੇ ਸਮਝਦਾਰ ਨੌਕਰ ਸਾਨੂੰ “ਸਹੀ ਸਮੇਂ ਤੇ” ਭੋਜਨ ਦਿੰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੌਕਰ ਦੀ ਅਗਵਾਈ ਕਰਨ ਵਾਲਾ ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ। (ਮੱਤੀ 24:45) ਹੋਰ ਪ੍ਰਬੰਧਾਂ ਦੇ ਨਾਲ-ਨਾਲ ਸਾਡੇ ਵੱਡੇ ਸੰਮੇਲਨ ਅਤੇ ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਇਸ ਗੱਲ ਦਾ ਸਬੂਤ ਹਨ।
2017 ਸਿੱਖਿਆ ਕਮੇਟੀ ਦੀ ਰਿਪੋਰਟ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
- ਸਹੀ ਸਮੇਂ ʼਤੇ ਕਰਵਾਏ ਜਾਂਦੇ ਵੱਡੇ ਸੰਮੇਲਨਾਂ ਲਈ ਕਿਸ ਦੀ ਮਹਿਮਾ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਉਂ? 
- ਵੱਡੇ ਸੰਮੇਲਨਾਂ ਦਾ ਕੰਮ ਕਦੋਂ ਸ਼ੁਰੂ ਹੁੰਦਾ ਹੈ? 
- ਵੱਡੇ ਸੰਮੇਲਨਾਂ ਦੇ ਵਿਸ਼ੇ ਕਿਵੇਂ ਚੁਣੇ ਜਾਂਦੇ ਹਨ? 
- ਵੱਡੇ ਸੰਮੇਲਨਾਂ ਦੀ ਤਿਆਰੀ ਵਿਚ ਕਿਹੜੇ ਕੰਮ ਸ਼ਾਮਲ ਹਨ? 
- ਗਿਲਿਅਡ ਵਿਚ ਵਰਤੇ ਜਾਣ ਵਾਲੇ ਸਿਖਾਉਣ ਦੇ ਤਰੀਕੇ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਕਿਵੇਂ ਵਰਤੇ ਜਾਂਦੇ ਹਨ? 
- ਸਭਾ ਪੁਸਤਿਕਾ ਨੂੰ ਤਿਆਰ ਕਰਨ ਲਈ ਅਲੱਗ-ਅਲੱਗ ਵਿਭਾਗ ਕਿਵੇਂ ਮਿਲ ਕੇ ਕੰਮ ਕਰਦੇ ਹਨ? 
ਤੁਸੀਂ ਉਨ੍ਹਾਂ ਪ੍ਰਬੰਧਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜੋ ਯਹੋਵਾਹ ਤੁਹਾਡੀ ਨਿਹਚਾ ਮਜ਼ਬੂਤ ਬਣਾਈ ਰੱਖਣ ਲਈ ਕਰਦਾ ਹੈ?