ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 15-17
ਯਹੋਵਾਹ ਨੇ ਅਬਰਾਮ ਅਤੇ ਸਾਰਈ ਦਾ ਨਾਂ ਕਿਉਂ ਬਦਲਿਆ?
ਯਹੋਵਾਹ ਦੀਆਂ ਨਜ਼ਰਾਂ ਵਿਚ ਅਬਰਾਮ ਨਿਰਦੋਸ਼ ਸੀ। ਜਦੋਂ ਪਰਮੇਸ਼ੁਰ ਨੇ ਅਬਰਾਮ ਨੂੰ ਆਪਣੇ ਵਾਅਦੇ ਬਾਰੇ ਹੋਰ ਗੱਲਾਂ ਦੱਸੀਆਂ, ਤਾਂ ਉਸ ਨੇ ਅਬਰਾਮ ਅਤੇ ਸਾਰਈ ਨੂੰ ਉਹ ਨਾਂ ਦਿੱਤੇ ਜਿਨ੍ਹਾਂ ਤੋਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਤਾ ਲੱਗਣਾ ਸੀ।
ਉਨ੍ਹਾਂ ਦੇ ਨਾਂ ਬਿਲਕੁਲ ਢੁਕਵੇਂ ਸਨ ਕਿਉਂਕਿ ਅਬਰਾਹਾਮ ਕੌਮਾਂ ਦਾ ਪਿਤਾ ਬਣਿਆ ਅਤੇ ਸਾਰਾਹ ਰਾਜਿਆਂ ਦੀ ਪੂਰਵਜ ਬਣੀ।
ਅਬਰਾਹਾਮ
ਬਹੁਤੀਆਂ ਕੌਮਾਂ ਦਾ ਪਿਤਾ
ਸਾਰਾਹ
ਰਾਜਕੁਮਾਰੀ
ਅਸੀਂ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਜਨਮ ਵੇਲੇ ਸਾਡਾ ਕੀ ਨਾਂ ਰੱਖਿਆ ਜਾਵੇਗਾ। ਪਰ ਅਬਰਾਹਾਮ ਤੇ ਸਾਰਾਹ ਵਾਂਗ ਅਸੀਂ ਚੰਗਾ ਨਾਂ ਕਮਾ ਸਕਦੇ ਹਾਂ। ਆਪਣੇ ਆਪ ਤੋਂ ਪੁੱਛੋ:
‘ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਨਿਰਦੋਸ਼ ਕਿਵੇਂ ਬਣ ਸਕਦਾ ਹਾਂ?’
‘ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੱਦਾਂ ਦਾ ਨਾਂ ਬਣਾ ਰਿਹਾ ਹਾਂ?’