ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 44-45
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਮਾਫ਼ ਕੀਤਾ
ਮਾਫ਼ ਕਰਨਾ ਔਖਾ ਹੋ ਸਕਦਾ ਹੈ। ਖ਼ਾਸ ਕਰਕੇ ਜਦੋਂ ਕੋਈ ਸਾਨੂੰ ਜਾਣ-ਬੁੱਝ ਕੇ ਦੁੱਖ ਪਹੁੰਚਾਉਂਦਾ ਹੈ। ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਸੀ। ਪਰ ਕਿਹੜੀਆਂ ਗੱਲਾਂ ਨੇ ਉਸ ਦੀ ਆਪਣੇ ਭਰਾਵਾਂ ਨੂੰ ਮਾਫ਼ ਕਰਨ ਵਿਚ ਮਦਦ ਕੀਤੀ?
ਯੂਸੁਫ਼ ਨੇ ਬਦਲਾ ਲੈਣ ਦੀ ਬਜਾਇ ਆਪਣੇ ਭਰਾਵਾਂ ਅੰਦਰ ਹੋਏ ਸੁਧਾਰ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਮਾਫ਼ ਕੀਤਾ।—ਜ਼ਬੂ 86:5; ਲੂਕਾ 17:3, 4
ਉਸ ਨੇ ਆਪਣੇ ਮਨ ਵਿਚ ਨਾਰਾਜ਼ਗੀ ਨਹੀਂ ਰੱਖੀ, ਸਗੋਂ ਯਹੋਵਾਹ ਦੀ ਰੀਸ ਕੀਤੀ ਜੋ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ।—ਮੀਕਾ 7:18, 19
ਮੈਂ ਮਾਫ਼ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦਾ ਹਾਂ?