ਸਾਡੀ ਮਸੀਹੀ ਜ਼ਿੰਦਗੀ
ਨਿਮਰ ਰਹੋ—ਆਪਣੀ ਤਾਰੀਫ਼ ਆਪ ਨਾ ਕਰੋ
ਆਪਣੀ ਤਾਰੀਫ਼ ਕਰਨੀ ਅਤੇ ਸ਼ੇਖ਼ੀਆਂ ਮਾਰਨੀਆਂ ਘਮੰਡ ਦੀ ਨਿਸ਼ਾਨੀ ਹੈ ਜਿਸ ਕਰਕੇ ਸੁਣਨ ਵਾਲਿਆਂ ਨੂੰ ਹੌਸਲਾ ਨਹੀਂ ਮਿਲਦਾ। ਇਸ ਲਈ ਬਾਈਬਲ ਕਹਿੰਦੀ ਹੈ: “ਤੇਰੀ ਸਲਾਹੁਤ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ।”—ਕਹਾ 27:2.
ਯਹੋਵਾਹ ਦੇ ਦੋਸਤ ਬਣੋ—ਸ਼ੇਖ਼ੀਆਂ ਨਾ ਮਾਰੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਹੜੀਆਂ ਕੁਝ ਆਮ ਗੱਲਾਂ ਕਰਕੇ ਲੋਕ ਸ਼ੇਖ਼ੀਆਂ ਮਾਰਦੇ ਹਨ?
ਸੋਨੂੰ ਆਪਣੇ ਦੋਸਤ ਸਾਮ੍ਹਣੇ ਕਿਹੜੀ ਸ਼ੇਖ਼ੀ ਮਾਰ ਰਿਹਾ ਸੀ?
ਸੋਨੂੰ ਦੇ ਪਿਤਾ ਨੇ ਉਸ ਨਾਲ ਕਿਵੇਂ ਤਰਕ ਕੀਤਾ?
ਪਹਿਲਾ ਪਤਰਸ 5:5 ਨਿਮਰ ਬਣਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?